ਦਿੱਲੀ/ਮੁੰਬਈ: ਅਦਾਕਾਰਾ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਜਿਥੇ ਦੁਲਹਨ ਪਰਿਨੀਤੀ ਦੇ ਮੁੰਬਈ ਸਥਿਤ ਘਰ ਨੂੰ ਰੋਸ਼ਨੀਆਂ ਨਾਲ ਸਜਾ ਦਿੱਤਾ ਗਿਆ ਹੈ, ਉੱਥੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਪੰਡਾਰਾ ਰੋਡ ’ਤੇ ਸਥਿਤ ਸਰਕਾਰੀ ਫਲੈਟ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਪਰਿਨੀਤੀ ਐਤਵਾਰ ਨੂੰ ਦਿੱਲੀ ਪੁੱਜ ਗਈ ਸੀ ਅਤੇ ਅੱਜ ਇਥੇ ਮਹਿੰਦੀ ਦੀਅ ਰਸਮ ਮੁਕੰਮਲ ਹੋਈ। ਇਹ ਜੋੜੀ 23 ਅਤੇ 24 ਸਤੰਬਰ ਨੂੰ ਹੋਣ ਵਾਲੇ ਵਿਆਹ ਦੇ ਮੁੱਖ ਸਮਾਗਮਾਂ ਸਬੰਧੀ ਉਦੈਪੁਰ ਲਈ ਰਵਾਨਾ ਹੋਵੇਗੀ। 24 ਸਤੰਬਰ ਨੂੰ ਉਦੈਪੁਰ ਦੇ ਆਲੀਸ਼ਾਨ ਦਿ ਲੀਲਾ ਪੈਲੇਸ ਵਿੱਚ ਇਨ੍ਹਾਂ ਦਾ ਵਿਆਹ ਹੋਵੇਗਾ। ਦੱਸਣਯੋਗ ਹੈ ਕਿ ਪਰਿਨੀਤੀ ਦੇ ਮੁੰਬਈ ਸਥਿਤ ਘਰ ਨੂੰ ਵੀ ਰੋਸ਼ਨੀਆਂ ਨਾਲ ਸਜਾ ਦਿੱਤਾ ਗਿਆ ਹੈ। ਵਿਆਹ ਦੇ ਜਸ਼ਨ ਸ਼ੁਰੂ ਹੋ ਗਏ ਹਨ। ਫੋਟੋਗ੍ਰਾਫਰ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਪਰਿਨੀਤੀ ਦੇ ਘਰ ਦੀ ਝਲਕ ਦਿਖਾਈ ਗਈ ਹੈ। ਇਸ ਵਿੱਚ ਪਰਿਨੀਤੀ ਦਾ ਉੱਚਾ ਅਪਾਰਟਮੈਂਟ ਰੋਸ਼ਨੀਆਂ ਨਾਲ ਰੁਸ਼ਨਾ ਰਿਹਾ ਹੈ। ਇਸ ਤਸਵੀਰ ਦੇ ਹੇਠਾਂ ਕੈਪਸ਼ਨ ਲਿਖੀ ਗਈ ਹੈ,‘‘ਲਾਈਟ ਪਰੀ ਕੇ ਘਰ ਪੇ, ਅਦਾਕਾਰਾ ਖੁਦ ਦਿੱਲੀ ਵਿੱਚ ਹੈ।