ਨਵੀਂ ਦਿੱਲੀ:ਅਦਾਕਾਰਾ ਸਨੀ ਲਿਓਨੀ ਨੇ ਦੇਸ਼ ਦੀ ਰਾਜਧਾਨੀ ਵਿਚ ਦਸ ਹਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਸੰਸਥਾ ਪੀਪਲਜ਼ ਫਾਰ ਦਿ ਐਥੀਕਲ ਟਰੀਟਮੈਂਟ ਆਫ ਐਨੀਮਲਜ਼ (ਪੀਈਟੀਏ) ਨਾਲ ਹੱਥ ਮਿਲਾਇਆ ਹੈ। ਸਨੀ ਨੇ ਆਖਿਆ,‘‘ਅਸੀਂ ਸੰਕਟ ਦਾ ਸਾਹਮਣਾ ਕਰ ਰਹੇ ਹਨ ਪਰ ਰਹਿਮਦਿਲੀ ਅਤੇ ਇਕਜੁਟਤਾ ਸਦਕਾ ਅਸੀਂ ਇਸ ਤੋਂ ਉੱਭਰ ਆਵਾਂਗੇ। ਮੈਂ ‘ਪੀਈਟੀਏ’ ਇੰਡੀਆ ਨਾਲ ਮੁੜ ਹੱਥ ਮਿਲ ਕੇ ਖੁਸ਼ ਹਾਂ। ਇਸ ਵਾਰ ਲੋੜਵੰਦਾਂ ਨੂੰ ਭੋਜਨ ਦੇ ਪੈਕੇਟ ਮੁਹੱਈਆ ਕਰਵਾਉਣੇ ਹਨ। ਭੋਜਨ ਵਿਚ ਦਾਲ ਤੇ ਚੌਲ ਜਾਂ ਖਿਚੜੀ ਅਤੇ ਫ਼ਲ ਸ਼ਾਮਲ ਹਨ। ਜਾਣਕਾਰੀ ਅਨੁਸਾਰ ਸਾਲ 2016 ਵਿੱਚ ਸਨੀ ਪੀਈਟੀਏ ਦੀ ‘ਪਰਸਨ ਆਫ ਦਿ ਈਅਰ’ ਸੀ ਅਤੇ ਉਦੋਂ ਸੰਸਥਾ ਨੇ ਬਗੈਰ ਚਮੜੇ ਤੋਂ ਬਣੀਆਂ ਚੀਜ਼ਾਂ ਖਰੀਦਣ ਲਈ ਉਤਸ਼ਾਹਿਤ, ਸ਼ਾਕਾਹਾਰੀ ਬਣਨ, ਕੁੱਤਾ ਤੇ ਬਿੱਲੀ ਗੋਦ ਲੈਣ ਅਤੇ ਨਸਬੰਦੀ ਦੇ ਹੱਕ ਵਿਚ ਮੁਹਿੰਮ ਚਲਾਈ ਸੀ। ਹੁਣ ਪੀਈਟੀਏ ਅਤੇ ਸੰਨੀ ਸੰਸਥਾ ‘ਉਦੈ ਫਾਊਂਡੇਸ਼ਨ’ ਜ਼ਰੀਏ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣਗੇ।