ਟੋਕੀਓ, 9 ਅਗਸਤ

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਪਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਐਟਮੀ ਹਥਿਆਰਾਂ ਨੂੰ ਪਹਿਲਾਂ ਨਾ ਵਰਤਣ ਦੀ ਆਪਣੀ ਵਚਨਬੱਧਤਾ ਉੱਤੇ ਕਾਇਮ ਰਹਿਣ। ਯੂਐੱਨ ਮੁਖੀ ਨੇ ਚਿਤਾਵਨੀ ਦਿੱਤੀ ਕਿ ਵਧਦੇ ਆਲਮੀ ਤਣਾਅ ਦਰਮਿਆਨ ਪਰਮਾਣੂ ਹਥਿਆਰਾਂ ਦੀ ਦੌੜ ਫਿਰ ਲੱਗ ਗਈ ਹੈ। ਇਥੇ ਨਿਊਜ਼ ਕਾਨਫਰੰਸ ਦੌਰਾਨ ਗੁਟੇਰੇਜ਼ ਨੇ ਕਿਹਾ, ‘‘ਇਹੀ ਉਹ ਪਲ ਹੈ…ਜਦੋਂ ਪਰਮਾਣੂ ਹਥਿਆਰਾਂ ਨਾਲ ਲੈਸ ਮੁਲਕਾਂ ਨੂੰ ਇਹ ਕਹਿਣਾ ਬਣਦਾ ਹੈ ਕਿ ਉਹ ਐਟਮੀ ਹਥਿਆਰ ਪਹਿਲਾਂ ਨਾ ਵਰਤਣ ਦੀ ਆਪਣੀ ਵਚਨਬੱਧਤਾ ’ਤੇ ਕਾਇਮ ਰਹਿਣ। ਉਹ ਵਾਅਦਾ ਕਰਨ ਕਿ ਨਾ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨਗੇ ਤੇ ਨਾ ਹੀ ਗੈਰ-ਪਰਮਾਣੂ ਮੁਲਕਾਂ ਨੂੰ ਧਮਕਾਉਣਗੇ।’’