ਮੁੰਬਈ, 23 ਜਨਵਰੀ
ਆਈ.ਐਨ.ਐਸ. ਵਗੀਰ ਨੂੰ ਭਾਰਤੀ ਜਲ ਸੈਨਾ ਵਿਚ ਅੱਜ ਸ਼ਾਮਿਲ ਕੀਤਾ ਗਿਆ ਜੋ ਅਜਿਹੀ ਸ਼੍ਰੇਣੀ ਦੀ ਪੰਜਵੀਂ ਪਣਡੁੱਬੀ ਹੈ। ਇਸ ਪਣਡੁੱਬੀ ਨੂੰ ਮੁੰਬਈ ਦੇ ਨੇਵਲ ਡਾਕਯਾਰਡ ਵਿਚ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਦੀ ਮੌਜੂਦਗੀ ਵਿਚ ਸ਼ਾਮਿਲ ਕੀਤਾ ਗਿਆ। ਇਹ ਪਣਡੁੱਬੀ ਸਮੁੰਦਰ ਵਿਚ ਬਾਰੂਦੀ ਸੁਰੰਗਾਂ ਵਿਛਾਉਣ ਦਾ ਵੀ ਕੰਮ ਕਰ ਸਕਦੀ ਹੈ। ਇਸ ਦੀ ਖਾਸੀਅਤ ਕਾਰਨ ਇਸ ਨੂੰ ਸੈਂਡ ਸ਼ਾਰਕ ਦਾ ਨਾਂ ਦਿੱਤਾ ਗਿਆ ਹੈ। ਇਸ ਦਾ ਨਿਰਮਾਣ ਭਾਰਤ ਵਿਚ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਵਲੋਂ ਜਾਰੀ ਕੀਤੇ ਬਿਆਨ ਅਨੁਸਾਰ ਇਹ ਪਣਡੁੱਬੀ ਭਾਰਤੀ ਜਲ ਸੈਨਾ ਦੀ ਸਮਰੱਥਾ ਨੂੰ ਵਧਾਏਗੀ।