ਪਟਿਆਲਾ, 12 ਅਕਤੂਬਰ: ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਟਿਆਲਾ ਪੁਲਿਸ ਨੇ ਨਾਭਾ ਛੀਂਟਾਂਵਾਲਾ ਰੋਡ ਤੇ ਮਿਤੀ 06/10/2020 ਨੂੰ ਸਵਿਫਟ ਕਾਰ ਦੀ ਖੋਹ ਹੋਈ ਸੀ, ਨੂੰ ਹੱਲ ਕਰ ਲਿਆ ਹੈ। ਇਸ ਵਿੱਚ ਸ਼ਾਮਲ ਦੋਸ਼ੀਆਂਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆਪੁੱਤਰ ਜ਼ਸਪਾਲ ਸਿੰਘ ਵਾਸੀ ਠਾਕਰ ਅਬਾਦੀ, ਗਲੀ ਨੰਬਰ 01, ਧੋਬੀ ਘਾਟ ਅਬੋਹਰ ਜਿਲਾ ਫਾਜਿਲਕਾ ਅਤੇਕੁਲਵੰਤ ਸਿੰਘ ਉਰਫ ਜੱਗੂਪੁੱਤਰ ਬਲਵੀਰ ਸਿੰਘ ਵਾਸੀ ਪੱਕੀ ਟਿੱਬੀ ਥਾਣਾ ਕੰਵਰਵਾਲਾ ਜਿਲਾ ਸ੍ਰੀ ਮੁਕਤਸਰ ਨੂੰ ਮਿਤੀ 11/10/2020 ਨੂੰ ਦੋਰਾਹਾ ਦੇ ਨੇੜੇ ਤੋ ਗ੍ਰਿਫ਼ਤਾਰ ਕੀਤੇ ਗਏ ਅਤੇ ਇਹਨਾ ਪਾਸੋਂਇਕ 32 ਬੋਰ ਪਿਸਟਲ, 2 ਮੈਗਜੀਨ ਅਤੇ 14 ਰੋਂਦ ਜਿੰਦਾ ਅਤੇ 315 ਬੋਰ ਪਿਸਤੋਲ 02 ਕਾਰਤੂਸ ਜਿੰਦਾ ਬਰਾਮਦ ਹੋਏ ਤੇ ਖੋਹੀ ਹੋਈ ਕਾਰ ਨੰਬਰੀPB-13AG-2136ਵੀ ਬਰਾਮਦ ਕੀਤੀ ਗਈ ਹੈ।
ਇਸ ਵਾਰਦਾਤ ਦੇ ਪਿੱਛੇ (ਏ) ਕੈਟਾਗਿਰੀਗੈਗਸਟਰ ਦਿਲਪ੍ਰੀਤ ਸਿੰਘ ਬਾਬਾਪੁੱਤਰ ਉਕਾਰ ਸਿੰਘ ਵਾਸੀ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲਾ ਰੂਪਨਗਰ ਦਾ ਹੱਥ ਹੈ ਜ਼ੋ ਕਿ ਨਾਭਾ ਜੇਲ ਵਿੱਚ ਹੈ ਅਤੇ ਆਪਣੇ ਗਿਰੋਹ ਦੀਆਂ ਅਪਾਰਿਧਕ ਗਤੀਵਿਧੀਆਂ ਨੂੰ ਸਰਗਰਮ ਕਰਨ ਦੀ ਕੋਸਿਸ਼ ਵਿੱਚ ਹੈ।
ਸ੍ਰੀ ਵਿਕਰਮ ਜੀਤ ਦੁੱਗਲ ਨੇ ਅੱਗੇ ਦੱਸਿਆ ਕਿ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਫ਼ਤੀਸ਼ ਨੂੰ ਅਮਲ ਵਿੱਚ ਲਿਆਂਦਾ ਗਿਆ ਤੇ ਕਈ ਸ਼ੱਕੀ ਵਿਅਕਤੀਆਂ ਤੋ ਵਾਰਦਾਤ ਸਬੰਧੀ ਪੁੱਛਗਿੱਛ ਵੀ ਕੀਤੀ ਗਈ ਸੀ।
ਵਾਰਦਾਤ ਦਾ ਵੇਰਵਾ :- ਐਸ.ਐਸ.ਪੀ. ਸ੍ਰੀ ਦੁੱਗਲ ਨੇ ਅੱਗੇ ਦੱਸਿਆ ਕਿ ਮਿਤੀ 06/10/2020 ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਦੇ ਟੈਕਸੀ ਸਟੈਡ ਤੋ ਵਕਤ ਕਰੀਬ 01-30 ਪੀਐਮ ‘ਤੇ ਕੁਝ ਨਾ ਮਾਲੂਮ ਵਿਅਕਤੀ ਸਵਿਫਟ ਕਾਰPB-13AG-2136 ਨੂੰ ਕਿਰਾਏ ਪਰ ਲੈ ਕੇ ਚੰਡੀਗੜ੍ਹ ਲਈ ਚੱਲੇ ਸੀ ਜਦੋ ਇਹ ਕਾਰ ਧੂਰੀ ਤੋ ਚੱਲਕੇ ਛੀਂਟਾਂਵਾਲਾ ਤੋਂ ਨਾਭਾ ਵੱਲ ਨੂੰੰ ਜਾ ਰਹੀ ਤਾਂ ਇਹ ਵਿਅਕਤੀ ਟੈਕਸੀ ਡਰਾਇਵਰ ਦਮਨਪ੍ਰੀਤ ਸਿੰਘ ਵਾਸੀ ਧੂਰੀ ਤੋ ਪਿਸਟਲ ਪੁਆਇੰਟ ਪਰ ਸਵਿਫਟ ਕਾਰ ਦੀ ਖੋਹ ਕਰਕੇ ਮੋਕਾ ਤੋ ਫਰਾਰ ਹੋ ਗਏ। ਇਸ ਵਾਰਦਾਤ ਸਬੰਧੀਮੁਕੱਦਮਾ ਨੰਬਰ 232 ਮਿਤੀ 08/10/2020 ਅ/ਧ 392,34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਨਾਭਾ ਜਿਲਾ ਪਟਿਆਲਾਦਰਜ ਕੀਤਾ ਗਿਆ ਸੀ ਅਤੇ ਡੂੰਘਾਈ ਨਾਲ ਪੜਤਾਲ ਕੀਤੀ ਗਈ।
ਬੱਦੀ (ਹਿਮਾਚਲ ਪ੍ਰਦੇਸ਼) ਵਾਰਦਾਤ ਸਬੰਧੀ:- ਵਰਨਣਯੋਗ ਹੈ ਕਿ ਉਪਰੋਕਤ ਦੋਸ਼ੀਗਗਨਦੀਪ ਸਿੰਘ ਉਰਫ ਗੱਗੀ ਲਾਹੋਰੀਆਅਤੇਕੁਲਵੰਤ ਸਿੰਘ ਉਰਫ ਜੱਗੂ ਉਕਤ ਦਿਲਪ੍ਰੀਤ ਸਿੰਘ ਬਾਬਾਪੁੱਤਰ ਉਕਾਰ ਸਿੰਘ ਵਾਸੀ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲਾ ਰੂਪਨਗਰ ਦੇ ਸਾਥੀ ਹਨ। ਦਿਲਪ੍ਰੀਤ ਸਿੰਘ ਬਾਬਾ, ਜੋ ਇਸ ਸਮੇ ਮੈਕਸੀਮਮ ਸਕਿਉਰਿਟੀ ਜੇਲ੍ਹ ਨਾਭਾ ਵਿੱਚ ਬੰਦ ਹੈ, ਨੇ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਉਕਤ ਅਤੇ ਆਪਣੇ ਹੋਰ ਸਾਥੀਆਂ ਰਾਂਹੀ ਹਿਮਾਚਲ ਪ੍ਰਦੇਸ ਦੇ ਬੱਦੀ ਸਹਿਰ ਵਿੱਚ ਸਕਰੈਬ ਦੇ ਕਾਰੋਬਾਰੀ ਸਾਹਿਬ ਸਿੰਘ ਤੋ ਹਰ ਮਹੀਨੇ ਮੋਟੀ ਫਿਰੋਤੀ ਦੇਣ ਦੀ ਮੰਗ ਕੀਤੀ ਸੀ। ਜਦੋ ਸਾਹਿਬ ਸਿੰਘ ਨੇ ਫਿਰੋਤੀ ਦੀ ਰਕਮ ਦੇਣ ਤੋ ਇਨਕਾਰ ਕਰ ਦਿੱਤਾ ਤਾਂ ਦਿਲਪ੍ਰੀਤ ਸਿੰਘ ਬਾਬੇ ਆਪਣੇ ਗਿਰੋਹ ਵਿੱਚ ਤਿਆਰ ਕੀਤੇ ਨਵੇ ਬੰਦੇ ਭੇਜਕੇ ਪਹਿਲਾ ਉਸਦੇ ਦਫਤਰ ਦੀ ਰੈਕੀ ਕਰਵਾਈ ਅਤੇ ਫਿਰ ਗਗਨਦੀਪ ਸਿੰਘ ਉਰਫ ਗੱਗੀ ਲਾਹੋਰੀਆ ਉਕਤ ਅਤੇ ਆਪਣੇ ਸਾਥੀਆਂ ਨੂੰ ਭੇਜ ਕੇ ਸਕਰੈਪ ਦੇ ਕਾਰੋਬਾਰੀ ਸਾਹਿਬ ਸਿੰਘ ਦੇ ਦਫਤਰ ਬੱਦੀ ਵਿਖੇ ਫਾਇਰਿੰਗ ਕਰਵਾਈ ਸੀ । ਇਸ ਵਾਕਿਆ ਸਬੰਧੀਮੁਕੱਦਮਾ ਨੰਬਰ 299 ਮਿਤੀ 22/09/2020 ਅ/ਧ 307,34 ਹਿੰ:ਦਿੰ: 25 ਅਸਲਾ ਐਕਟ ਥਾਣਾ ਨਾਲਾਗੜ੍ਹ ਜਿਲਾ ਬੱਦੀ ਹਿਮਾਚਲ ਪ੍ਰਦੇਸਦਰਜ ਹੋਇਆ ਸੀ। ਇਸ ਸਬੰਧੀ ਹਿਮਾਚਲ ਪ੍ਰਦੇਸ ਪੁਲਿਸ ਵੀ ਪਟਿਆਲਾ ਪੁਲਿਸ ਦੇ ਸੰਪਰਕ ਵਿੱਚ ਹੈ।
ਦੋਸ਼ੀਆਨ ਤੇ ਗੈਗ ਦਾ ਵੇਰਵਾ :- ਇਸ ਸਬੰਧੀ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਵਾਰਦਾਤ ਦੇ ਪਿਛੇ ਦਿਲਪ੍ਰੀਤ ਸਿੰਘ ਬਾਬਾ ਪੁੱਤਰ ਉਕਾਰ ਸਿੰਘ ਵਾਸੀ ਪਿੰਡ ਢਾਹਾ ਥਾਣਾ ਨੂਰਪੁਰਬੇਦੀ ਜਿਲਾ ਰੂਪਨਗਰ ਜਿਸ ਦੇ ਖ਼ਿਲਾਫ਼ ਪੰਜਾਬ , ਹਰਿਆਣਾ, ਹਿਮਾਚਲ ਪ੍ਰਦੇਸ ਅਤੇ ਹੋਰ ਰਾਜਾਂ ਵਿੱਚ ਕਤਲ, ਇਰਾਦਾ ਕਤਲ, ਲੁੱਟ ਖੋਹ,ਡਕੈਤੀਆਂ ਅਤੇ ਫਿਰੋਤੀ ਆਦਿ ਜੁਰਮਾਂ ਦੇ ਕਰੀਬ 43 ਮੁਕੱਦਮੇ ਦਰਜ ਹਨ।

ਦਿਲਪ੍ਰੀਤ ਸਿੰਘ ਬਾਬਾ (ਏ) ਕੈਟਾਗਿਰੀ ਦਾ ਗੈਗਸਟਰ ਹੈ, ਜਿਸ ਵੱਲੋ ਪਿਛਲੇ ਸਮੇ ਦੋਰਾਨਮਸਹੂਰ ਸਿੰਗਰ/ਮਾਡਲ ਪਰਮੀਸ਼ ਵਰਮਾ ਪਾਸੋਂ ਫਿਰੋਤੀ ਦੀ ਰਕਮ ਨਾ ਦੇਣ ਕਰਕੇ ਉਸ ਪਰ ਚੰਡੀਗੜ੍ਹ ਵਿਖੇ 14 ਅਪ੍ਰੈਲ 2018 ਨੂੰ ਫਾਇਰਿੰਗ ਕਰਕੇ ਜਖਮੀ ਕੀਤਾ ਸੀ, ਇਸ ਤੋ ਬਿਨ੍ਹਾਬਹੁ ਚਰਚਿਤ ਚੰਡੀਗੜ੍ਹ ਵਿਖੇ ਸਰਪੰਚ ਸਤਨਾਮ ਸਿੰਘ ਕਤਲ ਕਾਡਆਦਿ ਸਾਮਲ ਹਨ।ਦਿਲਪ੍ਰੀਤ ਸਿੰਘ ਬਾਬਾ ਜ਼ਿਲ੍ਹਾ ਪਟਿਆਲਾ ਦੀ ਮੈਕਸੀਮਮ ਸਕਿਉਰਟੀ ਜੇਲ ਨਾਭਾ ਵਿਖੇ ਬੰਦ ਹੈ। ਇਹ ਆਪਣੇ ਗੈਂਗ ਨੂੰ ਸਰਗਰਮ ਕਰਨ ਲਈ ਲਗਾਤਾਰ ਕੋਸਿਸਾ ਕਰਦਾ ਆ ਰਿਹਾ ਹੈ। ਇਸ ਦਾ ਅਤੇ ਇਸ ਦੇ ਕਰਾਇਮ ਦਾ ਪਿਛੋਕੜ ਪੰਜਾਬ ਹਰਿਆਣਾ ਤੇ ਹਿਮਾਚਲ ਪ੍ਰਦੇਸ ਨਾਲ ਸਬੰਧਤ ਹੈ, ਜ਼ੋ ਇਹ ਹੋਰ ਅਪਰਾਧਿਕ ਅਨਸਰਾ ਦੇ ਸੰਪਰਕ ਵਿੱਚ ਰਹਿਕੇ ਆਪਣੇ ਗਿਰੋਹ ਦੀਆਂ ਗਤੀਵਿਧੀਆਂ ਚਲਾਉਣਾ ਚਾਹੁੰਦਾ ਹੈ। ਜਿਸ ਦੇ ਤਹਿਤ ਹੀ ਇਸ ਨੇ ਜੇਲ ਵਿੱਚ ਬੈਠਕੇ ਗਗਨਦੀਪ ਸਿੰਘ ਗੱਗੀ ਲਾਹੌਰੀਆ ਅਤੇ ਕੁਲਵੰਤ ਸਿੰਘ ਜੱਗੂ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਰਿਹਾ ਸੀ ਅਤੇ ਗਗਨਦੀਪ ਸਿੰਘ ਗੱਗੀ ਲਾਹੌਰੀਆ ਅਤੇ ਆਪਣੇ ਸਾਥੀਆਂ ਪਾਸੋਂ ਇਸ ਨੇ 22 ਸਤੰਬਰ 2020 ਨੂੰ ਬੱਦੀ ਹਿਮਾਚਲ ਪ੍ਰਦੇਸ ਵਿਖੇ ਇਕ ਸਕਰੈਪ ਦੇ ਵਿਉਪਾਰੀ ‘ਤੇ ਫਾਇਰਿੰਗ ਵੀ ਕਰਵਾਈ ਸੀ।
ਦੋਸ਼ੀਆ ਦੀ ਗ੍ਰਿਫਤਾਰੀਬਾਰੇ : ਸ੍ਰੀ ਵਿਕਰਮ ਜੀਤ ਦੁੱਗਲ ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਪਿਛਲੇ ਕੁਝ ਦਿਨਾਂ ਤੋ ਇਸ ਗੈਂਗ ਦੇ ਕਾਰ ਖੋਹ ਵਿੱਚ ਸਾਮਲ ਮੈਬਰਾਂ ਨੂੰ ਫੜਨ ਲਈ ਖਾਸ ਮੁਹਿੰਮ ਚਲਾਈ ਹੋਈ ਸੀ ਜਿਸ ਦੇ ਤਹਿਤ ਹੀ ਮਿਤੀ 11/10/2020 ਨੂੰ ਗੁਪਤ ਸੂਚਨਾ ਦੇ ਅਧਾਰ ‘ਤੇ ਸੀ.ਆਈ.ਏ ਪਟਿਆਲਾ ਦੀ ਪੁਲਿਸ ਪਾਰਟੀ ਵੱਲੋਂ ਸਪੈਸਲ ਨਾਕਾਬੰਦੀ ਦੌਰਾਨ ਨਿੰਮ ਵਾਲਾ ਢਾਬਾ ਨੇੜੇ ਦੋਰਾਹਾ ਤੋ ਸਰਵਿਸ ਰੋਡ ਤੋ ਗੈਂਗਸਟਰ ਗਗਨਦੀਪ ਸਿੰਘ ਉਰਫ ਗੱਗੀ ਲਾਹੌਰੀਆ ਪੁੱਤਰ ਜ਼ਸਪਾਲ ਸਿੰਘ ਵਾਸੀ ਠਾਕਰ ਅਬਾਦੀ ਗਲੀ ਨੰਬਰ 01 ਧੋਬੀ ਘਾਟ ਅਬੋਹਰ ਜ਼ਿਲ੍ਹਾ ਫ਼ਾਜਿਲਕਾ ਅਤੇ ਕੁਲਵੰਤ ਸਿੰਘ ਜੱਗੂ ਪੁੱਤਰ ਬਲਵੀਰ ਸਿੰਘ ਵਾਸੀ ਬੁਰਜ ਭਲਾਈ ਜ਼ਿਲ੍ਹਾ ਮਾਨਸਾ ਨੂੰ ਖੋਹੀ ਹੋਈ ਸਵਿਫਟ ਕਾਰ ਸਮੇਤ ਕਾਬੂ ਕੀਤਾ ਗਿਆ ਜਿਸ ‘ਤੇ ਇਹਨਾ ਨੇ ਜਾਅਲੀ ਨੰਬਰPB-30U-3162ਲਾਇਆ ਹੋਇਆ ਸੀ। ਗਗਨਦੀਪ ਸਿੰਘ ਗੱਗੀ ਲਾਹੌਰੀਆ ਪਾਸੋਂਇਕ 32 ਬੋਰ ਪਿਸਟਲ, 2 ਮੈਗਜੀਨ ਅਤੇ 14 ਰੌਂਦ ਜਿੰਦਾ ਅਤੇ 315 ਬੋਰ ਪਿਸਤੋਲ 02 ਕਾਰਤੂਸ ਜਿੰਦਾ ਬਰਾਮਦ ਹੋਏਅਤੇ ਇਹਨਾ ਦੇ ਕਬਜਾ ਵਿਚੋੋਂ ਛੀਂਟਾਂਵਾਲਾ ਨਾਭਾ ਰੋਡ ਤੋ ਮਿਤੀ 06/10/2020 ਨੂੰ ਪਿਸਟਲ ਪੁਆਇਟ ਤੇ ਖੋਹੀ ਸਵਿਫਟ ਕਾਰ ਵੀ ਬਰਾਮਦ ਹੋਈ ਹੈ।
ਦੋਸ਼ੀਅਨ ਦਾ ਕ੍ਰੀਮੀਨਲ ਰਿਕਾਰਡ:- ਗ੍ਰਿਫ਼ਤਾਰ ਹੋਏ ਗੈਂਗਸਟਰ ਗਗਨਦੀਪ ਸਿੰਘ ਗੱਗੀ ਲਾਹੌਰੀਆ ਅਤੇ ਕੁਲਵੰਤ ਸਿੰਘ ਜੱਗੂ ਦੇ ਖ਼ਿਲਾਫ਼ ਪਹਿਲਾਂ ਹੀ ਐਨ.ਡੀ.ਪੀ.ਐਸ.ਐਕਟ ਤੇ ਲੜਾਈ ਝਗੜੇ ਦੇ ਮੁਕੱਦਮੇ ਦਰਜ ਹਨ ਜਿੰਨ੍ਹਾ ਵਿੱਚ ਇਹ ਕਈ ਵਾਰ ਜੇਲਾਂ ਵਿੱਚ ਜਾ ਚੁੱਕੇ ਹਨ ਅਤੇ ਇਹ ਲੁੱਟਖੋਹ ਦੇ ਹੋਰ ਮੁਕੱਦਮਿਆਂ ਵਿੱਚ ਵੀ ਭਗੌੜੇ ਹਨ। ਇਹ ਦੋਵੇਂ ਜਣੇ ਦਿਲਪ੍ਰੀਤ ਸਿੰਘ ਬਾਬੇ ਦੇ ਸੰਪਰਕ ਵਿੱਚ ਸੀ ਜਿਹਨਾ ਨੇ ਦਿਲਪ੍ਰੀਤ ਸਿੰਘ ਬਾਬੇ ਦੇ ਕਹਿਣ ਪਰ ਹੀ ਬੱਦੀ (ਹਿਮਾਚਲ ਪ੍ਰਦੇਸ) ਦੇ ਸਕਰੈਪ ਕਾਰੋਬਾਰੀ ‘ਤੇ ਫਿਰੋਤੀ ਲੈਣ ਦੀ ਮਨਸ਼ਾ ਨਾਲ ਫਾਇਰਿੰਗ ਕੀਤੀ ਹੈ ਅਤੇ ਉਸ ਦੇ ਕਹਿਣ ‘ਤੇ ਹੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਲਈ ਕਾਰ ਦੀ ਖੋਹ ਕੀਤੀ ਸੀ।
ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਮੁਕੱਦਮੇ ਵਿੱਚ ਦਿਲਪ੍ਰੀਤ ਸਿੰਘ ਬਾਬਾ ਨੂੰ ਨਾਮਜਦ ਕੀਤਾ ਗਿਆ ਹੈ। ਗੈਂਗਸਟਰ ਗਗਨਦੀਪ ਸਿੰਘ ਗੱਗੀ ਲਾਹੌਰੀਆ ਅਤੇ ਕੁਲਵੰਤ ਸਿੰਘ ਜੱਗੂ ਉਕਤ ਨੂੰ ਤਫਤੀਸ਼ ਦੌਬਾਨ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿੰਨ੍ਹਾ ਨੂੰ ਅੱਜ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪਟਿਆਲਾ ਪੁਲਿਸ ਵੱਲੋਂ ਦਿਲਪ੍ਰੀਤ ਬਾਬੇ ਦੀ ਗਤੀਵਿਧੀਆਂ ਬਾਰੇ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਜੇਕਰ ਹੋਰ ਕਿਸੇ ਵਿਅਕਤੀ ਦੀ ਕਿਸੇ ਜ਼ੁਰਮ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।