ਪਟਿਆਲ਼ਾ, 14 ਅਪ੍ਰੈਲ: ਮਿਤੀ 12.04.2020 ਨੂੰ ਸਬਜ਼ੀ ਮੰਡੀ ਸਨੌਰ, ਪਟਿਆਲ਼ਾ ਵਿਖੇ ਅਖੌਤੀ ਨਿਹੰਗਾਂ ਵੱਲੋਂ ਪਟਿਆਲ਼ਾ ਪੁਲਿਸ ਦੇ ਅਧਿਕਾਰੀਆਂ ਉਪਰ ਘਾਤਕ ਹਮਲਾ ਕਰਕੇ ਪੁਲਿਸ ਅਧਿਕਾਰੀਆਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ। ਜਿਸ ਵਿੱਚ ASI ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਅਤੇ SHO ਸਦਰ ਪਟਿਆਲ਼ਾ ਸਮੇਤ ਬਾਕੀ ਅਧਿਕਾਰੀ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ASI ਹਰਜੀਤ ਸਿੰਘ ਦਾ ਇਲਾਜ PGI ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਹੱਥ ਜੋੜ ਦਿੱਤਾ ਗਿਆ ਹੈ।

ਇਸ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਮਿਤੀ 14.04.2020 ਨੂੰ ਸ. ਜਤਿੰਦਰ ਸਿੰਘ ਔਲਖ IGP ਪਟਿਆਲ਼ਾ ਰੇਂਜ, ਪਟਿਆਲ਼ਾ ਅਤੇ ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਹਮਲੇ ਦੌਰਾਨ ਜਖ਼ਮੀ ਹੋਏ ਪਟਿਆਲ਼ਾ ਪੁਲਿਸ ਅਧਿਕਾਰੀ INSP ਬਿੱਕਰ ਸਿੰਘ, ASI ਹਰਜੀਤ ਸਿੰਘ, ASI ਰਾਜ ਸਿੰਘ ਡਰਾਇਵਰ, ASI ਰਘਵੀਰ ਸਿੰਘ ਅਤੇ ਯਾਦਵਿੰਦਰ ਸਿੰਘ AR Market Committee, ਪਟਿਆਲ਼ਾ ਦੀ ਸਿਹਤ ਤੰਦਰੁਸਤੀ ਦੀ ਸਾਰ ਲੈਣ ਲਈ ਪਹੁੰਚੇ। ਜਿੱਥੇ ਉਨ੍ਹਾਂ ਨੇ ਇਹਨਾਂ ਅਧਿਕਾਰੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਵੱਲੋਂ ਕੀਤੀ ਡਿਊਟੀ ਦੀ ਸ਼ਲਾਘਾ ਕੀਤੀ, ਉਥੇ ਦੂਜੇ ਪਾਸੇ ਇਹਨਾਂ ਨੂੰ ਯਕੀਨ ਦਵਾਇਆ ਕਿ ਸਮੂਹ ਪੁਲਿਸ ਵਿਭਾਗ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਪਰੇਸ਼ਾਨੀ ਜਾਂ ਮਦਦ ਲਈ ਵਚਨਬੱਧ ਹੈ।