ਪਟਨਾ, 1 ਨਵੰਬਰ
ਇਥੋਂ ਦੇ ਗਾਂਧੀ ਮੈਦਾਨ ਵਿਚ ਅੱਠ ਸਾਲ ਪਹਿਲਾਂ ਹੋਏ ਸੀਰੀਅਲ ਬੰਬ ਧਮਾਕਿਆਂ ਦੇ ਮਾਮਲੇ ਵਿਚ ਐਨਆਈਏ ਅਦਾਲਤ ਨੇ 9 ਦਹਿਸ਼ਤਗਰਦਾਂ ਨੂੰ ਸਜ਼ਾ ਸੁਣਾ ਦਿੱਤੀ ਹੈ। ਵਿਸ਼ੇਸ਼ ਐਨਆਈਏ ਅਦਾਲਤ ਦੇ ਜਸਟਿਸ ਗੁਰਵਿੰਦਰ ਸਿੰਘ ਮਲਹੋਤਰਾ ਨੇ ਚਾਰ ਦਹਿਸ਼ਤਗਰਦਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਦਕਿ ਦੋ ਨੂੰ ਉਮਰ ਕੈਦ, ਦੋ ਦੋਸ਼ੀਆਂ ਨੂੰ 10-10 ਸਾਲ ਦੀ ਕੈਦ ਤੇ ਇਕ ਦੋਸ਼ੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ 27 ਅਕਤੂਬਰ 2013 ਨੂੰ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁੰਕਾਰ ਰੈਲੀ ਵਿਚ ਬੰਬ ਧਮਾਕੇ ਹੋਏ ਸਨ ਜਿਸ ਵਿਚ ਅਦਾਲਤ ਨੇ ਦਸਾਂ ਵਿਚੋਂ ਨੌਂ ਦਹਿਸ਼ਤਗਰਦਾਂ ਨੂੰ 27 ਅਕਤੂਬਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ ਪਰ ਉਨ੍ਹਾਂ ਨੂੰ ਸਜ਼ਾ ਅੱਜ ਸੁਣਾਈ ਗਈ ਹੈ।