ਸਟਾਕਹੋਮ, 16 ਸਤੰਬਰ
ਨੋਬੇਲ ਫਾਊਂਡੇਸ਼ਨ ਨੇ ਅੱਜ ਕਿਹਾ ਹੈ ਕਿ ਸਵੀਡਿਸ਼ ਮੁਦਰਾ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਕਾਰਨ ਉਹ ਇਸ ਸਾਲ ਦੇ ਨੋਬੇਲ ਪੁਰਸਕਾਰਾਂ ਦੀ ਇਨਾਮੀ ਰਾਸ਼ੀ 10 ਲੱਖ ਕ੍ਰੋਨਰ (90,000 ਅਮਰੀਕੀ ਡਾਲਰ) ਤੋਂ ਵਧਾ ਕੇ 1 ਕਰੋੜ 10 ਲੱਖ ਕ੍ਰੋਨਰ (986,270 ਅਮਰੀਕੀ ਡਾਲਰ) ਕਰੇਗੀ। ਨੋਬੇਲ ਫਾਊਂਡੇਸ਼ਨ ਦੇ ਸੰਖੇਪ ਬਿਆਨ ਵਿੱਚ ਕਿਹਾ ਗਿਆ ਹੈ,‘ਫਾਊਂਡੇਸ਼ਨ ਨੇ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ ਹੈ, ਕਿਉਂਕਿ ਅਜਿਹਾ ਕਰਨਾ ਆਰਥਿਕ ਤੌਰ ‘ਤੇ ਵਿਵਹਾਰਕ ਹੈ।’