ਬਰੈਂਪਟਨ ਸਾਯੂਥ ਤੋਂ ਲਿਬਰਲ ਐਮ ਪੀ ਅਤੇ ਦੁਬਾਰਾ ਚੋਣ ਲੜ ਰਹੀ ਸੋਨੀਆ ਸਿੱਧੂ ਨੇ 7 ਅਕਤੂਬਰ ਰਾਤ ਨੂੰ ਅੰਗਰੇਜ਼ੀ ਵਿਚ ਹੋਈ ਨੈਸ਼ਨਲ ਡਿਬੇਟ ਦੌਰਾਨ ਕੰਜਰਵੇਟਿਵ ਆਗੂ ਐਂਡਰੀਊ ਸ਼ੀਯਰ ਵਲੋਂ ਪ੍ਰਧਾਨ ਮੰਤਰੀ ਟਰੂਡੋ ਲਈ ਭਦੀ ਸ਼ਬਦਾਵਲੀ ਦੀ ਘੋਰ ਨਿਖੇਧੀ ਕੀਤੀ ਹੈ।
ਸੋਨੀਆ ਨੇ ਕਿਹਾ ਕਿੰਨੀ ਮਾੜੀ ਗੱਲ ਹੈ ਕਿ ਪ੍ਰਧਾਨ ਮੰਤਰੀ ਬਣਨ ਲਈ ਸ਼ੀਯਰ ਪ੍ਰਧਾਨ ਮੰਤਰੀ ਦਾ ਸਨਮਾਨ ਕਰਨਾ ਵੀ ਭੁੱਲ ਗਏ ਤੇ ਟਰੂਡੋ ਨੂੰ ਧੋਖੇਬਾਜ ਕਹਿ ਦਿੱਤਾ। ਅਜਿਹੀ ਸ਼ਬਾਵਲੀ ਵਰਤਣ ਨਾਲ ਸ਼ੀਯਰ ਆਪ ਹੀ ਸਾਰੀ ਦੇਸ਼ ਵਿਚ ਆਪਣਾ ਮਨ ਗਵਾ ਬੈਠੇ ਹਨ।
ਸੋਨਿਆ ਨੇ ਪ੍ਰਧਾਨ ਮੰਤਰੀ ਟਰੂਡੋ ਨੂੰ ਡਿਬੇਟ ਦੌਰਾਨ ਪੂਰੀ ਤਰਾਂ ਆਪਣਾ ਨਾ ਖੋਂਨ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਦਾਅਵਾ ਕੀਤਾ ਕਿ ਟਰੂਡੋ ਦੀਆਂ ਪਾਲਿਸੀਆਂ 2015 ਤੋਂ ਮਿਡਲ ਕਲਾਸ ,ਗਰੀਬਾਂ ਨੂੰ ਪਸੰਦ ਰਹੀਆਂ ਹਨ ਤੇ ਹੁਣ ਦੁਬਾਰਾ ਉਹ ਹੀ ਪ੍ਰਧਾਨ ਮੰਤਰੀ ਬਣ ਕੇ ਸ਼ੀਯਰ ਦੇ ਸੁਪਨਿਆਂ ਨੂੰ ਚੂਰ ਕਰਕੇ ਦੇਸ਼ ਨੂੰ ਹੋਰ ਬੁਲੰਦੀਆਂ ਤੇ ਲਿਜਾਊਨਗੇ।
ਸੋਨਿਆ ਨੇ ਕਿਹਾ ਕਿ ਸ਼ੀਯਰ ਦੇਸ਼ ਵਾਸੀਆਂ ਨੂੰ ਦਸਣ ਕਿ ਉਹਨਾਂ ਦੀ ਵਫ਼ਾਦਾਰੀ ਅਮਰੀਕਾ ਨਾਲ ਹੈ ਜਾਂ ਕੈਨੇਡਾ ਨਾਲ ਹੈ। ਸ਼ੀਯਰ ਨੂੰ ਦਸਣਾ ਚਾਹੀਦਾ ਕਿ ਉਹਨਾਂ ਨੇ ਅਮਰੀਕਾ ਦੀ ਸਿਟੀਜ਼ਨਸ਼ਿਪ ਕਾਹਦੇ ਲਈ ਲਿੱਤੀ। ਨਾਲੇ ਸ਼ੀਯਰ ਨੂੰ ਅਬੋਰਟਿਨ ਬਾਰੇ ਵੀ ਆਪਣੇ ਵਿਚਾਰ ਸਾਰੇ ਦੇਸ਼ ਨੂੰ ਦਸ ਦੇਣੇ ਚਾਹੀਦੇ ਹਨ।