ਕਾਠਮੰਡੂ:ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ 10 ਜਨਵਰੀ ਨੂੰ ਸੰਸਦ ’ਚ ਭਰੋਸੇ ਦੀ ਵੋਟ ਹਾਸਲ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ। ਸੀਪੀਐੱਨ-ਮਾਓਵਾਦੀ ਸੈਂਟਰ ਦੇ 68 ਸਾਲਾ ਨੇਤਾ ਨੇ 26 ਦਸੰਬਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਜਦੋਂ ਉਨ੍ਹਾਂ ਨੇਪਾਲੀ ਕਾਂਗਰਸ ਦੀ ਅਗਵਾਈ ਹੇਠਲੇ ਚੋਣ ਗੱਠਜੋੜ ’ਚੋਂ ਬਾਹਰ ਨਿਕਲ ਕੇ ਵਿਰੋਧੀ ਧਿਰ ਦੇ ਆਗੂ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾ ਲਿਆ ਸੀ। ਪ੍ਰਚੰਡ ਨੇ ਅੱਜ ਸੰਸਦ ਦੇ ਸਕੱਤਰੇਤ ਨੂੰ 10 ਜਨਵਰੀ ਨੂੰ ਸੰਸਦ ’ਚ ਭਰੋਸੇ ਦੀ ਵੋਟ ਦਾ ਏਜੰਡਾ ਪੇਸ਼ ਕਰਨ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।