ਚੰਡੀਗੜ੍ਹ, 3 ਦਸੰਬਰ

ਨੇਪਾਲ ਵਿੱਚ ਇਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਨੇਪਾਲ ਦੀ ਤਾਰਾ ਏਅਰਲਾਈਨਜ਼ ਦੇ ਜਹਾਜ਼ ਨੂੰ ਰਨਵੇਅ ’ਤੇ ਕੁਝ ਲੋਕ ਧੱਕਾ ਲਗਾ ਰਹੇ ਹਨ। ਨੇਪਾਲ ਨਿਊਜ਼ ਏਜੰਸੀ ਵੱਲੋਂ ਦਿੱਤੇ ਗਏ ਵੇਰਵਿਆਂ ਅਨੁਸਾਰ ਨੇਪਾਲ ਦੇ ਬਜੌਰਾ ਹਵਾਈ ਅੱਡੇ ’ਤੇ ਇਸ ਜਹਾਜ਼ ਦਾ ਟਾਇਰ ਫਟ ਗਿਆ ਸੀ ਅਤੇ ਲੋਕ ਇਸ ਜਹਾਜ਼ ਨੂੰ ਇਕ ਪਾਸੇ ਕਰ ਰਹੇ ਸਨ ਤਾਂ ਕਿ ਹੋਰਨਾਂ ਜਹਾਜ਼ਾ ਦੀ ਲੈਂਡਿੰਗ ਨੂੰ ਸੰਭਵ ਬਣਾਇਆ ਜਾ ਸਕੇ।