ਕਾਠਮੰਡੂ, 13 ਅਗਸਤ
ਨੇਪਾਲ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਵੱਡੇ ਪੱਧਰ ਉਤੇ ਲੰਮੇ ਸਮੇਂ ਲਈ ਟਮਾਟਰ ਸਪਲਾਈ ਕਰਨ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਟਮਾਟਰ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਗੁਆਂਢੀ ਮੁਲਕ ਨੇ ਬਾਜ਼ਾਰ ਤੱਕ ਸੌਖੀ ਪਹੁੰਚ ਤੇ ਹੋਰ ਲੋੜੀਂਦੀਆਂ ਸਹੂਲਤਾਂ ਮੰਗੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵੀਰਵਾਰ ਸੰਸਦ ਨੂੰ ਦੱਸਿਆ ਸੀ ਕਿ ਭਾਰਤ ਨੇ ਨੇਪਾਲ ਤੋਂ ਟਮਾਟਰ ਮੰਗਵਾਉਣੇ ਸ਼ੁਰੂ ਕਰ ਦਿੱਤੇ ਹਨ। ਭਾਰਤ ਪਹਿਲੀ ਵਾਰ ਬਾਹਰੋਂ ਟਮਾਟਰ ਮੰਗਵਾ ਰਿਹਾ ਹੈ ਕਿਉਂਕਿ ਘਰੇਲੂ ਪੱਧਰ ’ਤੇ ਇਸ ਦੀ ਕੀਮਤ 242 ਰੁਪਏ ਪ੍ਰਤੀ ਕਿਲੋ ਨੂੰ ਛੂਹ ਗਈ ਸੀ