ਕਾਠਮੰਡੂ, 20 ਫਰਵਰੀ

ਨੇਪਾਲ ਅਤੇ ਭਾਰਤ ਨੇ ਧਲਕੇਬਰ-ਮੁਜ਼ੱਫਰਪੁਰ ਟਰਾਂਸਮਿਸ਼ਨ ਲਾਈਨ ਰਾਹੀਂ ਬਿਜਲੀ ਦਰਾਮਦ ਅਤੇ ਬਰਾਮਦ ਸਮਰੱਥਾ ਨੂੰ 600 ਮੈਗਾਵਾਟ ਤੋਂ ਵਧਾ ਕੇ 800 ਮੈਗਾਵਾਟ ਕਰਨ ਲਈ ਇੱਕ ਸਮਝੌਤੇ ’ਤੇ ਦਸਤਖਤ ਕੀਤੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਅੱਜ ਇੱਥੇ ਦਿੱਤੀ ਹੈ। ਊਰਜਾ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ, ਊਰਜਾ ਸਕੱਤਰ ਪੱਧਰੀ ਜੁਆਇੰਟ ਸਟੀਅਰਿੰਗ ਕਮੇਟੀ (ਜੇਐੱਸਸੀ) ਦੀ ਰਾਜਸਥਾਨ ਦੇ ਮਾਊਂਟ ਆਬੂ ਵਿੱਚ ਹੋਈ ਮੀਟਿੰਗ ਵਿੱਚ ਇਹ ਸਮਝੌਤਾ ਕੀਤਾ ਗਿਆ।