ਕਾਠਮੰਡੂ, 5 ਦਸੰਬਰ

ਨੇਪਾਲ ਦੀਆਂ ਸੰਸਦੀ ਚੋਣਾਂ ’ਚ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਓਬਾ ਦੀ ਪਾਰਟੀ ਨੇਪਾਲੀ ਕਾਂਗਰਸ ਦੀ ਅਗਵਾਈ ਹੇਠਲੇ ਹੁਕਮਰਾਨ ਗੱਠਜੋੜ ਦੇ ਉਮੀਦਵਾਰ ਧਨਰਾਜ ਗੁਰੁੰਗ ਨੇ ਸਿਆਂਗਜਾ ਹਲਕਾ ਨੰਬਰ-2 ਤੋਂ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਨਾਲ ਨੇਪਾਲੀ ਕਾਂਗਰਸ ਨੇ ਪ੍ਰਤੀਨਿਧ ਸਭਾ ਦੀਆਂ 57 ਸੀਟਾਂ ’ਤੇ ਜਿੱਤ ਹਾਸਲ ਕਰ ਲਈ ਹੈ ਤੇ ਪਾਰਟੀ ਸਦਨ ’ਚ ਪਹਿਲੇ ਸਥਾਨ ’ਤੇ ਹੈ। ਇਸ ਤੋਂ ਬਾਅਦ ਸੀਪੀਐੱਨ-ਯੂਐੱਮਐੱਲ ਦਾ ਨੰਬਰ ਹੈ ਜਿਸ ਨੇ ਹੁਣ ਤੱਕ 44 ਸੀਟਾਂ ਜਿੱਤੀਆਂ ਹਨ। ਸੀਪੀਐੱਨ-ਮਾਓਵਾਦੀ ਸੈਂਟਰ ਨੂੰ 17 ਸੀਟਾਂ ਮਿਲੀਆਂ ਹਨ ਜਦਕਿ ਸੀਪੀਐੱਨ-ਯੂਨੀਫਾਈਡ ਸੋਸ਼ਲਿਸਟ ਨੂੰ 10 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। 163 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਨੇਪਾਲੀ ਕਾਂਗਰਸ ਦੀ ਅਗਵਾਈ ਹੇਠਲੇ ਗੱਠਜੋੜ ਨੇ 85 ਸੀਟਾਂ ਜਿੱਤ ਲਈਆਂ ਤੇ ਸੀਪੀਐੱਨ- ਯੂਐੱਮਐੱਲ ਕੋਲ 57 ਸੀਟਾਂ ਹਨ।