ਨਵੀਂ ਦਿੱਲੀ, 1 ਫਰਵਰੀ

ਸੁਪਰੀਮ ਕੋਰਟ ਨੇ ਵਟਸਐਪ ਨੂੰ ਆਪਣੇ ਵਾਅਦੇ ਨੂੰ ਜਨਤਕ ਕਰਨ ਦਾ ਨਿਰਦੇਸ਼ ਦਿੱਤਾ ਹੈ ਕਿ ਉਹ ਪਲੇਟਫਾਰਮ ‘ਤੇ ਉਪਲਬੱਧ ਵਿਕਲਪਾਂ ਨੂੰ ਉਨ੍ਹਾਂ ਯੂਜਰਜ਼ ਤੱਕ ਸੀਮਤ ਨਹੀਂ ਕਰੇਗਾ ਜੋ ਉਸ ਦੀ ਨਵੀਂ ਨਿੱਜਤਾ ਨੀਤੀ ਨਾਲ ਸਹਿਮਤ ਨਹੀਂ ਹਨ। ਸਰਵਉੱਚ ਅਦਾਲਤ ਨੇ ਵਟਸਐਪ ਨੂੰ 2021 ਵਿੱਚ ਸਰਕਾਰ ਨਾਲ ਕੀਤੇ ਆਪਣੇ ਵਾਅਦੇ ਦਾ ਪ੍ਰਚਾਰ ਕਰਨ ਲਈ ਪੰਜ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇਣ ਦਾ ਨਿਰਦੇਸ਼ ਦਿੱਤਾ।