ਨਵੀਂ ਦਿੱਲੀ:ਭਾਰਤ ਨੇ ਆਈਐਸਐਸਐਫ ਸ਼ੂਟਿੰਗ ਵਰਲਡ ਕੱਪ ਮਹਿਲਾ 25 ਮੀਟਰ ਪਿਸਟਲ ਟੀਮ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਹੈ। ਭਾਰਤੀ ਤਿੱਕੜੀ ਨੇ ਫਾਈਨਲ ਵਿਚ 17 ਅੰਕ ਬਣਾਏ ਤੇ ਪੋਲੈਂਡ ਨੂੰ ਹਰਾਇਆ। ਪੋਲੈਂਡ ਦੀ ਟੀਮ ਨੇ ਸਿਰਫ 7 ਅੰਕ ਹਾਸਲ ਕੀਤੇ। ਭਾਰਤ ਦੀ ਮਹਿਲਾ ਵਰਗ ਦੀਆਂ ਨਿਸ਼ਾਨੇਬਾਜ਼ਾਂ ਅੰਜੁਮ ਮੌਦਗਿੱਲ, ਸ਼ਰੇਆ ਸਕਸੇਨਾ ਤੇ ਗਾਇਤਰੀ ਨਿਥਿਆਨਾਦਮ ਨੇ 50 ਮੀਟਰ ਰਾਈਫਲ ਥ੍ਰੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ। ਪੋਲੈਂਡ ਦੀ ਟੀਮ ਨੇ 47 ਅੰਕਾਂ ਨਾਲ ਸੋਨ ਜਦਕਿ ਭਾਰਤ ਨੇ 43 ਅੰਕਾਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਕੁਆਲੀਫਾਇੰਗ ਮੁਕਾਬਲਿਆਂ ਦੇ ਪਹਿਲੇ ਤੇ ਦੂਜੇ ਵਰਗ ਵਿਚ 1304 ਤੇ 864 ਅੰਕ ਹਾਸਲ ਕੀਤੇ ਸਨ। ਇੰਡੋਨੇਸ਼ੀਆ ਦੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਜਿੱਤ ਨਾਲ ਭਾਰਤ ਨੇ 10 ਸੋਨ, 6 ਚਾਂਦੀ ਤੇ 5 ਕਾਂਸੀ ਦੇ ਤਗਮੇ ਹਾਸਲ ਕਰ ਲਏ ਹਨ।