ਫ਼ੇਸਬੁੱਕ ‘ਤੇ ਲਾਇਵ ਪ੍ਰੋਗਰਾਮ ਦੌਰਾਨ ਬਠਿੰਡਾ ਦੇ ਵਿਅਕਤੀ ਦੇ ਸਵਾਲ ਦਾ ਦਿੱਤਾ ਜਵਾਬ
ਬੱਚਿਆਂ ਦੀ ਸਿਹਤ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵੱਧ ਤੋਂ ਵੱਧ ਲਗਾਏ ਜਾਣ ਬੂਟੇ
ਕੈਪਟਨ ਨੇ ਕਿਹਾ..ਜਿਨੇ ਬੂਟੇ ਲਾਵਾਂਗੇਂ ਉਨੀਂ ਆਕਸੀਜਨ ਵੱਧ ਪ੍ਰਾਪਤ ਕਰਾਂਗੇ
ਬਠਿੰਡਾ, 22 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹਫ਼ਤਾਵਾਰੀ ਕੈਪਟਨ ਨੂੰ ਪੁੱਛੋ ਸਵਾਲ ਫ਼ੇਸਬੁੱਕ ਲਾਇਵ ਪ੍ਰੋਗਰਾਮ ਦੌਰਾਨ ਇੱਥੋ ਦੇ ਪਿੰਡ ਕਰਾੜ ਵਾਲਾ ਦੇ ਜਗਸੀਰ ਸਿੰਘ ਵਲੋਂ ਪੁੱਛੇ ਗਏ ਸਵਾਲ ਦੇ ਜੁਆਬ ਵਿਚ ਕਿਹਾ ਕਿ ਬਠਿੰਡਾ ਦੇ ਨਾਲ-ਨਾਲ ਪੂਰੇ ਪੰਜਾਬ ਵਿਚ ਹਰ ਵਿਅਕਤੀ ਆਪੋ-ਆਪਣੇ ਘਰ ਵਿਚ ਇੱਕ-ਇੱਕ ਬੂਟਾ ਲਗਾਉਣਾ ਅਤੇ ਉਸ ਦੀ ਸਾਂਭ-ਸੰਭਾਲ ਕਰਨੀ ਯੀਕਨੀ ਬਣਾਉਣ। ਇਸ ਨਾਲ ਜਿੱਥੇ ਬੱਚਿਆਂ ਦੀ ਸਿਹਤ ਤੇ ਪੰਜਾਬ ਵਿੱਚ ਹਰਿਆਲੀ ਤੇ ਖੁਸ਼ਹਾਲੀ ਹੋਵੇਗੀ, ਉੱਥੇ ਵਾਤਾਵਾਰਣ ਦੀ ਸ਼ੁੱਧਤਾ ਵਿਚ ਵੀ ਸੁਧਾਰ ਆਵੇਗਾ। ਇਸ ਨਾਲ ਵੱਧ ਤੋਂ ਵੱਧ ਆਕਸੀਜਨ ਦੇ ਸਰੋਤ ਵੀ ਪੈਦਾ ਹੋਣਗੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਅੰਦਰ 77 ਲੱਖ ਬੂਟੇ ਲਗਾਏ ਗਏ। ਇਸ ਵਾਰ ਨੋਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ 57 ਲੱਖ ਹੋਰ ਨਵੇਂ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਤੋਂ ਪਹਿਲਾਂ ਉਨਾਂ ਇਸ ਲਾਇਵ ਪ੍ਰੋਗਰਾਮ ਦੌਰਾਨ ਪੰਜਾਬ ਵਾਸੀਆਂ ਨੂੰ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾ ਰਹੀਆਂ ਸਾਵਧਾਨੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜੇਕਰ ਫ਼ਿਰ ਵੀ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ 31 ਅਗਸਤ ਤੋਂ ਬਾਅਦ ਪੂਰੀ ਸਖ਼ਤੀ ਕਰਨਗੇ। ਉਨਾਂ ਸਪਸ਼ਟ ਕਿਹਾ ਕਿ ਪੰਜਾਬੀਆਂ ਦੀ ਜਾਨ ਦੀ ਰਾਖੀ ਲਈ ਹਰ ਸਖਤ ਕਦਮ ਚੁੱਕਣ ਤੋਂ ਕਦੇ ਵੀ ਪਿਛੇ ਨਹੀਂ ਹਟਣਗੇ।