ਵਾਂਗਾਰੇਈ,  ਡਗ ਬ੍ਰੇਸਵੇਲ ਨੇ ਕ੍ਰਿਸ ਗੇਲ ਨੂੰ ਪਹਿਲੀ ਗੇਂਦ ‘ਤੇ ਆਊਟ ਕੀਤਾ ਜਿਸ ਤੋਂ ਬਾਅਦ ਨਿਊਜ਼ੀਲੈਂਡ ਨੇ ਤਿੰਨ ਵਨਡੇ ਮੈਚਾਂ ਦੀ ਲੜੀ ਦੇ ਪਹਿਲੇ ਮੈਚ ‘ਚ ਵੈਸਟਇੰਡੀਜ਼ ਨੂੰ ਪੰਜ ਵਿਕਟ ਨਾਲ ਹਰਾਇਆ। ਮੈਨ ਆਫ ਦਿ ਮੈਚ ਬ੍ਰੇਸਵੇਲ ਨੇ ਕੌਮਾਂਤਰੀ ਕ੍ਰਿਕਟ ‘ਚ 16 ਮਹੀਨਿਆਂ ਬਾਅਦ ਵਾਪਸੀ ਕਰਦੇ ਹੋਏ ਗੇਲ (22) ਅਤੇ ਸ਼ਾਈ ਹੋਪ (0) ਨੂੰ ਆਪਣੇ ਪਹਿਲੇ ਹੀ ਓਵਰ ‘ਚ ਆਊਟ ਕੀਤਾ। ਉਨ੍ਹਾਂ ਨੇ 55 ਦੌੜਾਂ ਦੇ ਕੇ ਚਾਰ ਵਿਕਟ ਝਟਕੇ। 

ਵੈਸਟਇੰਡੀਜ਼ ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੇ ਜਾਣ ‘ਤੇ 50 ਓਵਰ ‘ਚ 9 ਵਿਕਟਾਂ ‘ਤੇ 248 ਦੌੜਾਂ ਹੀ ਬਣਾ ਸਕੀ। ਜਾਰਜ ਵਰਕਰ (57) ਅਤੇ ਕੋਲਿਨ ਮੁਨਰੋ (49) ਨੇ ਪਹਿਲੇ ਵਿਕਟ ਦੇ ਲਈ 108 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਸ ਟੇਲਰ 49 ਦੌੜਾਂ ਬਣਾ ਕੇ ਅਜੇਤੂ ਰਹੇ  ਅਤੇ ਨਿਊਜ਼ੀਲੈਂਡ ਨੇ ਜਿੱਤ ਦਾ ਟੀਚਾ ਚਾਰ ਓਵਰ ਬਾਕੀ ਰਹਿੰਦੇ ਹਾਸਲ ਕਰ ਲਿਆ। ਬ੍ਰੇਸਵੇਲ ਨੇ ਗੇਲ ਨੂੰ ਪਹਿਲੀ ਹੀ ਗੇਂਦ ‘ਤੇ ਆਊਟ ਕੀਤਾ। 2 ਗੇਂਦਾਂ ਦੇ ਬਾਅਦ ਸ਼ਾਈ ਹੋਪ ਨੇ ਟਾਮ ਲਾਥਮ ਨੂੰ ਕੈਚ ਫੜਾ ਦਿੱਤਾ। ਵੈਸਟਇੰਡੀਜ਼ ਦੇ ਲਈ ਸਭ ਤੋਂ ਜ਼ਿਆਦਾ 76 ਦੌੜਾਂ ਐਵਿਨ ਲੁਈਸ ਨੇ ਬਣਾਈਆਂ। ਦੂਜਾ ਮੈਚ ਕ੍ਰਾਈਸਟਚਰਚ ‘ਚ ਸ਼ਨੀਵਾਰ ਨੂੰ ਖੇਡਿਆ ਜਾਵੇਗਾ।