ਆਕਲੈਂਡ:ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਟੀ-20 ਮੈਚ ਵਿਚ 65 ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਨਿਊਜ਼ੀਲੈਂਡ ਨੇ ਨਿਰਧਾਰਿਤ ਓਵਰਾਂ ਵਿਚ ਚਾਰ ਵਿਕਟਾਂ ਦੇ ਨੁਕਸਾਨ ’ਤੇ 141 ਦੌੜਾਂ ਬਣਾਈਆਂ ਪਰ ਬੰਗਲਾਦੇਸ਼ ਦੀ ਟੀਮ 9.3 ਓਵਰਾਂ ਵਿਚ 76 ਦੌੜਾਂ ’ਤੇ ਆਊਟ ਹੋ ਗਈ। ਮੀਂਹ ਕਾਰਨ ਮੈਚ 10-10 ਓਵਰਾਂ ਦਾ ਕੀਤਾ ਗਿਆ। ਮੇਜ਼ਬਾਨ ਟੀਮ ਦੇ ਓਪਨਰ ਫਿਨ ਐਲਨ ਨੇ 29 ਗੇਂਦਾਂ ਵਿਚ 65 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਮਹੀਨੇ 22 ਸਾਲਾਂ ਦੇ ਹੋਏ ਐਲਨ ਨੇ 10 ਚੌਕੇ ਤੇ ਤਿੰਨ ਛੱਕੇ ਲਾਏ। ਨਿਊਜ਼ੀਲੈਂਡ ਦੇ ਲੈਗ ਸਪਿੰਨਰ ਟੌਡ ਐਸਟਲ ਨੇ ਦੋ ਓਵਰਾਂ ਵਿਚ 13 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ।