ਨੇਲਸਨ, 10 ਜਨਵਰੀ
ਮਾਰਟਿਨ ਗੁਪਟਿਲ ਦੀ ਸ਼ਾਨਦਾਰ ਪਾਰੀ ਦੇ ਸਿਰ ਉੱਤੇ ਨਿਊਜ਼ੀਲੈਂਡ ਨੇ ਮੀਂਹ ਤੋਂ ਪ੍ਰਭਾਵਿਤ ਦੂਜੇ ਇੱਕ ਰੋਜ਼ਾ ਮੈਚ ਵਿੱਚ ਅੱਜ ਪਾਕਿਸਤਾਨ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਉੱਤੇ 246 ਦੌੜਾਂ ਬਣਾਈਆਂ। ਜਵਾਬ ਵਿੱਚ ਨਿਊਜ਼ੀਲੈਂਡ ਨੇ 14 ਓਵਰਾਂ     ਵਿੱਚ ਦੋ ਵਿਕਟ 64 ਦੌੜਾਂ ਉੱਤੇ ਗਵਾ ਦਿੱਤੇ ਸਨ ਜਦੋਂ ਮੀਂਹ ਦੇ ਕਾਰਨ ਖੇਡ ਰੋਕਣੀ ਪਈ। ਖੇਡ ਸ਼ੁਰੂ ਹੋਣ ਬਾਅਦ ਡੱਕਵਰਥ ਲੂਈਸ ਪ੍ਰਣਾਲੀ ਦੇ ਆਧਾਰ ਉੱਤੇ ਨਿਊਜ਼ੀਲੈਂਡ ਨੂੰ 25 ਓਵਰਾਂ ਵਿੱਚ 151 ਦੌੜਾਂ ਦਾ ਟੀਚਾ ਮਿਲਿਆ। ਉਸਨੇ 11 ਓਵਰਾਂ ਵਿੱਚ 87 ਦੌੜਾਂ ਬਣਾਉਣੀਆਂ ਸਨ। ਗੁਪਟਿਲ ਉਸ ਸਮੇਂ 40 ਗੇਂਦਾਂ ਉੱਤੇ 31 ਦੌੜਾਂ ਬਣਾ ਕੇ ਖੇਡ ਰਿਹਾ ਸੀ। ਉਸਨੇ 71 ਗੇਂਦਾਂ ਵਿੱਚ ਨਾਬਾਦ 86 ਦੌੜਾਂ ਬਣਾਈਆਂ। ਰੋਸ ਟੇਲਰ ਨੇ 43 ਗੇਂਦਾਂ ਵਿੱਚ 45 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਉੱਤੇ 246 ਦੌੜਾਂ ਬਣਾਈਆਂ। ਮੁਹੰਮਦ ਹਫੀਜ਼ ਨੇ 60 ਦੌੜਾਂ, ਸ਼ਾਦਾਬ ਖਾਨ ਨੇ 52 ਦੌੜਾਂ ਅਤੇ ਹਸਨ ਅਲੀ ਨੇ 51 ਦੌੜਾਂ ਦੀ ਪਾਰੀ ਖੇਡੀ।