ਆਕਲੈਂਡ, 8 ਫਰਵਰੀ
ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟਵੰਟੀ-20 ਮੈਚ ਵਿਚ ਜਦੋਂ ਉੱਤਰਗੀ ਤਾਂ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅਨੁਭਵੀ ਮਿਤਾਲੀ ਰਾਜ ਦੀ ਚੋਣ ਹੋਵੇਗਾ, ਜਿਸ ਨੂੰ ਪਿੱਛਲੇ ਮੈਚ ਵਿੱਚ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ।
ਭਾਰਤੀ ਬੱਲੇਬਾਜ਼ਾਂ ਨੇ ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੱਕ ਸਮੇਂ ਇੱਕ ਵਿਕਟ ਉੱਤੇ 102 ਦੌੜਾਂ ਬਣਾ ਲਈਆਂ ਸਨ। ਸਮ੍ਰਿਤੀ ਮੰਧਾਨਾ ਅਤੇ ਜੈਮੀਮਾ ਰੌਡਰਿਗਜ਼ ਦੇ ਆਊਟ ਹੋਣ ਬਾਅਦ ਹਾਲਾਂ ਕਿ ਪੂਰੀ ਟੀਮ 136 ਦੇ ਸਕੋਰ ਉੱਤੇ ਆਊਟ ਹੋ ਗਈ।
ਇਸ ਦੇ ਨਾਲ 2017 ਵਿਸ਼ਵ ਕੱਪ ਫਾਈਨਲ ਵਿਚ ਇੰਗਲੈਂਡ ਤੋਂ ਮਿਲੀ ਹਾਰ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ਾ ਹੋ ਗਈਆਂ। ਪਹਿਲੇ ਮੈਚ ਵਿਚ ਪ੍ਰਬੰਧਕਾਂ ਨੂੰ ਤਜਰਬੇਕਾਰ ਮਿਤਾਲੀ ਦੇ ਹੁਨਰ ਤੋਂ ਲਾਭ ਲੈਣਾ ਚਾਹੀਦਾ ਸੀ ਪਰ ਟੀਮ ਪ੍ਰਬੰਧਾਂ ਨੇ ਉਸ ਨੂੰ ਗਿਆਰਾਂ ਖਿਡਾਰਨਾਂ ਵਿਚ ਨਾ ਲਿਆ।
ਪਹਿਲੀ ਵਾਰ ਉੱਤਰੀ ਪ੍ਰੀਆ ਪੂਨੀਆ ਨੇ ਮੰਧਾਨਾ ਦੇ ਨਾਲ ਪਾਰੀ ਦੀ ਸ਼ੁਰੂਆਤ ਕੀਤੀ ਪਰ ਉਹ ਪੰਜ ਗੇਂਦਾਂ ਵੀ ਨਹੀਂ ਖੇਡ ਸਕੀ।
ਡਾਈਲਾਨ ਹੇਮਲਤਾ ਨੂੰ ਚੌਥੇ ਨੰਬਰ ਉੱਤੇ ਉਤਾਰਿਆ ਪਰ ਉਹ ਵੀ ਆਸਾਂ ਉੱਤੇ ਪੂਰੀ ਨਹੀਂ ਉੱਤਰੀ। ਟੀਮ ਪ੍ਰਬੰਧਕ ਅਗਲੇ ਸਾਲ ਵਿਸ਼ਵ ਕੱਪ ਦੇ ਲਈ ਟੀਮ ਤਿਆਰ ਕਰਨ ਵਿਚ ਜੁਟੇ ਹਨ , ਇਹ ਹੀ ਵਜ੍ਹਾ ਸੀ ਕਿ ਮਿਤਾਲੀ ਨੂੰ ਬਾਹਰ ਰੱਖਿਆ ਗਿਆ ਅਤੇ ਹੁਣ
ਦੂਜੇ ਮੈਚ ਵਿਚ ਉਸਨੂੰ ਮੌਕਾ
ਮਿਲ ਸਕਦਾ ਹੈ। ਟੀ੍ਮ ਦੇ ਲਈ
ਇਹ ਮੈਚ ਕਰੋ ਜਾਂ ਮਰੋ ਦੀ ਸਥਿਤੀ ਵਰਗਾ ਹੈ।