ਦੁਬਈ, 25 ਨਵੰਬਰਨਿਊਜ਼ੀਲੈਂਡ ਕ੍ਰਿਕਟ (ਐੱਨਜ਼ੈੱਡਸੀ) ਦੇ ਮੁਖੀ ਗ੍ਰੇਗ ਬਾਰਕਲੇ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਦਾ ਨਵਾਂ ਸੁਤੰਤਰ ਚੇਅਰਮੈਨ ਚੁਣਿਆ ਗਿਆ ਹੈ। ਬਾਰਕਲੇ ਨੇ ਸਿੰਗਾਪੁਰ ਦੇ ਇਮਰਾਨ ਖਵਾਜ਼ਾ ਨੂੰ ਹਰਾਇਆ। ਸ੍ਰੀ ਬਾਰਕਲੇ ਭਾਰਤ ਦੇ ਸ਼ਸ਼ਾਂਕ ਮਨੋਹਰ ਦੀ ਜਗ੍ਹਾ ਲੈਣਗੇ। ਵੋਟਿੰਗ ਆਈਸੀਸੀ ਦੀ ਤਿਮਾਹੀ ਮੀਟਿੰਗ ਦੌਰਾਨ ਹੋਈ। ਇਲੈਕਟ੍ਰਾਨਿਕ ਵੋਟਿੰਗ ਪ੍ਰਕਿਰਿਆ ਵਿਚ ਡਾਇਰੈਕਟਰਾਂ ਦੇ 16 ਬੋਰਡ ਆਫ਼ ਡਾਇਰੈਕਟਰਜ਼ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਟੈਸਟ ਖੇਡਣ ਵਾਲੇ12 ਦੇਸ਼ਾਂ ਦੇ ਪੂਰੇ ਮੈਂਬਰ, ਤਿੰਨ ਸਹਿਯੋਗੀ ਦੇਸ਼ ਅਤੇ ਇਕ ਸੁਤੰਤਰ ਮਹਿਲਾ ਡਾਇਰੈਕਟਰ (ਪੈਪਸੀਕੋ ਦੀ ਇੰਦਰਾ ਨੂਈ) ਸ਼ਾਮਲ ਹਨ। ਸ੍ਰੀ ਬਾਰਕਲੇ ਨੇ ਇਹ ਮੁਕਾਬਲਾ 11-5 ਨਾਲ ਜਿੱਤਿਆ।