ਦੁਬਈ:ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ਆਈਸੀਸੀ) ਨੇ ਸਿਰਫ 51 ਲੱਖ ਦੀ ਆਬਾਦੀ ਵਾਲੀ ਨਿਊਜ਼ੀਲੈਂਡ ਟੀਮ ਦੇ ਕੌਮਾਂਤਰੀ ਇਕ ਦਿਨਾ ਮੈਚਾਂ ਦੀ ਰੈਂਕਿੰਗ ਵਿਚ ਮੋਹਰੀ ਰਹਿਣ ’ਤੇ ਸ਼ਲਾਘਾ ਕੀਤੀ ਹੈ। ਆੲਸੀਸੀ ਨੇ ਟਵੀਟ ਕਰ ਕੇ ਕਿਹਾ ਕਿ ਬਲੈਕ ਕੈਪ ਟੀਮ ਦਾ ਟੈਸਟ ਬੱਲੇਬਾਜ਼ ਕੇਨ ਵਿਲੀਅਮਸਨ ਨੰਬਰ ਇਕ, ਟਰੈਂਟ ਬੋਲਟ ਇਕ ਦਿਨਾ ਸਰਵੋਤਮ ਗੇਂਦਬਾਜ਼, ਇਹ ਪ੍ਰਾਪਤੀਆਂ ਕਰਨ ਵਾਲੇ ਦੇਸ਼ ਦੀ ਅਬਾਦੀ ਸਿਰਫ 51,12,300 ਹੈ। ਆਈਸੀਸੀ ਨੇ ਕੇਨ ਵਿਲੀਅਮਸਨ, ਰੌਸ ਟੇਲਰ, ਟਰੈਂਟ ਬੋਲਟ ਤੇ ਫਰਗੁਸਨ ਦੀ ਖਾਸ ਸ਼ਲਾਘਾ ਕੀਤੀ।