ਨਵੀਂ ਦਿੱਲੀ, 9 ਨਵੰਬਰ
ਰੋਹਿਤ ਸ਼ਰਮਾ ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਜਾਣ ਵਾਲੀ ਲੜੀ ਲਈ ਭਾਰਤੀ ਟੀ-20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਵਿਰਾਟ ਕੋਹਲੀ ਅਤੇ ਹਾਰਦਿਕ ਪੰਡਿਆ ਲੜੀ ਦੌਰਾਨ ਭਾਰਤੀ ਟੀਮ ਦਾ ਹਿੱਸਾ ਨਹੀਂ ਹੋਣਗੇ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 17 ਨਵੰਬਰ ਤੋਂ ਤਿੰਨ ਟੀ-20 ਕੌਮਾਂਤਰੀ ਅਤੇ ਦੋ ਟੈਸਟ ਮੈਚਾਂ ਦੀ ਲੜੀ ਦਾ ਆਗਾਜ਼ ਹੋਵੇਗਾ। ਤੇਜ਼ ਗੇਂਦਬਾਜ਼ ਹਰਸ਼ਲ ਪਟੇਲ, ਵੈਂਕਟੇਸ਼ ਅਈਅਰ, ਮੁਹੰਮਦ ਸੀਰਾਜ ਤੇ ਸੀਨੀਅਰ ਫਿਰਕੀ ਗੇਂਦਬਾਜ਼ ਸੁਜਵੇਂਦਰ ਚਹਿਲ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।