ਟੋਰਾਂਟੋ ( ਬਲਜਿੰਦਰ ਸੇਖਾ ) ਨਾਮਵਿਰ ਜਰਨੈਲ ਸਿੰਘ ਚਿੱਤਰਕਾਰ ਸਪੁੱਤਰ ਕਿਰਪਾਲ ਸਿੰਘ ਚਿੱਤਰਕਾਰ ਜੋ ਕਿ ਕੈਨੇਡਾ ਦੇ ਸ਼ਹਿਰ ਸਰੀ ਰਹਿੰਦੇ ਸਨ ਅਤੇ ਅੱਜਕਲ ਪੰਜਾਬ ਆਏ ਹੋਏ ਸਨ ਉਹਨਾ ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ
ਜਰਨੈਲ ਸਿੰਘ ਚਿੱਤਰਕਾਰ ਨੇ ਆਪਣੀ ਚਿੱਤਰਕਾਰੀ ਨਾਲ ਕਮਾਲ ਦੀਆਂ ਪੇਂਟਿੰਗਜ਼ ਬਣਾਈਆਂ ਸਨ । ਉਹ ਚਿੱਤਰਕਾਰ. ਫੋਟੋਗ੍ਰਾਫਰ, ਲੇਖਕ ਸਨ । ਪੰਜਾਬੀ ਪ੍ਰੈਸ਼ ਕਲੱਬ ਦੇ ਮੁਢਲੇ ਮੈਂਬਰ ਸਨ । ਉਹਨਾਂ ਦੇ ਜਾਣ ਤੇ ਟੋਰਾਂਟੋ ਦੇ ਸਾਰੇ ਮੀਡੀਆ ਅਧਾਰਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।