ਨਾਭਾ, 1 ਨਵੰਬਰ

ਨਾਭਾ ਦੀ ਜੇਲ੍ਹ ’ਚ ਵੱਡੀ ਗਿਣਤੀ ਕੈਦੀ ਹੈਪੇਟਾਈਟਿਸ (ਕਾਲੇ ਪੀਲੀਏ) ਦੀ ਲਪੇਟ ਵਿੱਚ ਆ ਗਏ ਹਨ। ਸੂਤਰਾਂ ਮੁਤਾਬਕ ਇਸ ਜੇਲ੍ਹ ਦੇ 300 ਕੈਦੀ ਇਸ ਰੋਗ ਤੋਂ ਪੀੜਤ ਹਨ, ਜਿਨ੍ਹਾਂ ਵਿਚੋਂ 250 ਤੋਂ ਵੱਧ ਕੈਦੀ ਹੈਪੇਟਾਈਟਿਸ ਸੀ ਤੇ ਬਾਕੀ ਹੈਪੇਟਾਈਟਿਸ ਬੀ ਵਾਇਰਸ ਤੋਂ ਪੀੜਤ ਹਨ। ਜੇਲ੍ਹ ਸੁਪਰਡੈਂਟ ਰਮਨਜੀਤ ਸਿੰਘ ਭੰਗੂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਾਜ਼ੇਟਿਵ ਕੈਦੀਆਂ ਦੇ ਰੋਗ ਦੀ ਅਗਲੀ ਪੜਤਾਲ ਲਈ ਖੂਨ ਦੇ ਸੈਂਪਲ ਭੇਜੇ ਜਾ ਰਹੇ ਹਨ ਤੇ ਨਤੀਜੇ ਆਉਣ ‘ਤੇ ਲੋੜੀਂਦਾ ਇਲਾਜ ਸ਼ੁਰੂ ਕੀਤਾ ਜਾਵੇਗਾ। ਇਸ ਜੇਲ੍ਹ ਵਿਚ 1100 ਦੇ ਕਰੀਬ ਕੈਦੀ ਹਨ, ਜਿਨ੍ਹਾਂ ਦੇ ਖੂਨ ਦੀ ਜਾਂਚ ਤੋਂ ਬਾਅਦ ਵੱਡੇ ਪੱਧਰ ‘ਤੇ ਕੈਦੀ ਹੈਪੇਟਾਈਟਿਸ ਪਾਜ਼ੇਟਿਵ ਪਾਏ ਗਏ।