ਬਰਸਲਜ਼, 24 ਫਰਵਰੀ
ਨਾਟੋ ਦੇ ਜਨਰਲ ਸਕੱਤਰ ਜੈਨਸ ਸਟੋਲਟਨਬਰਗ ਨੇ ਕਿਹਾ ਹੈ ਕਿ ਰੂਸ ਨੇ ਯੂਕਰੇਨ ’ਤੇ ਹਮਲਾ ਕਰ ਕੇ ਯੂਰਪੀ ਖੇਤਰ ਵਿੱਚ ਸ਼ਾਂਤੀ ਭੰਗ ਕੀਤੀ ਹੈ। ਉਨ੍ਹਾਂ ਨੇ ਨਾਟੋ ਗੱਠਜੋੜ ਆਗੂਆਂ ਦਾ ਸਿਖਰ ਸੰਮੇਲਨ ਸ਼ੁੱਕਰਵਾਰ ਨੂੰ ਸੱਦਿਆ ਹੈ। ਉਨ੍ਹਾਂ ਕਿਹਾ ਕਿ ਰੂਸ ਵੱਲੋਂ ਯੂਕਰੇਨ ਵਿੱਚ ਦਾਖਲ ਹੋਣ ਦੀ ਯੋਜਨਾ ਕਾਫੀ ਪੁਰਾਣੀ ਸੀ ਤੇ ਰੂਸ ਸੈਨਿਕ ਤਾਕਤ ਦੀ ਵਰਤੋਂ ਕਰ ਕੇ ਇਤਿਹਾਸ ਨੂੰ ਮੁੜ ਦੁਹਰਾਉਣਾ ਚਾਹੁੰਦਾ ਹੈ।