ਲਾਗੋਸ, 23 ਅਕਤੂਬਰ

ਦੱਖਣ-ਪੱਛਮੀ ਨਾਇਜੀਰੀਆ ਦੇ ਜੇਲ੍ਹ ’ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ 575 ਕੈਦੀ ਜੇਲ੍ਹ ਵਿੱਚੋਂ ਫ਼ਰਾਰ ਹੋ ਗਏ ਹਨ। ਅਫਰੀਕਾ ਦੇ ਇਸ ਸਭ ਤੋਂ ਸੰਘਣੀ ਆਬਾਦੀ ਵਾਲੇ ਦੇਸ਼ ਵਿੱਚ ਜੇਲ੍ਹ ’ਤੇ ਹਮਲੇ ਦੀ ਇਸ ਵਰ੍ਹੇ ਵਾਪਰੀ ਇਹ ਤੀਸਰੀ ਘਟਨਾ ਹੈ। ਓਏਓ ਕਰੈਕਸ਼ਨਲ ਸੈਂਟਰ (ਜੇਲ੍ਹ) ਦੇ ਬੁਲਾਰੇ ਨੇ ਏਪੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਕੀਤਾ ਗਿਆ ਤੇ ਜੇਲ੍ਹ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਨਾਇਜੀਰੀਅਨ ਪਰਿਜ਼ਨਜ਼ ਸਰਵਿਸ ਨੇ ਜੇਲ੍ਹ ’ਤੇ ਹਮਲੇ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਨਾਇਜੀਰੀਆ ਦੇ ਜੇਲ੍ਹਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।