ਬਲਬੀਰ ਸਿੰਘ ਬੱਬੀ
ਅਨੇਕਾਂ ਵਿਆਹ ਦੁਨੀਆਂ ਉੱਤੇ ਰੋਜ਼ਾਨਾ ਹੀ ਹੋ ਰਹੇ ਹਨ ਕਈ ਵਿਆਹ ਖਾਸ਼ ਯਾਦਗਾਰੀ ਬਣ ਜਾਂਦੇ ਹਨ ਕਿਉਂਕਿ ਅਜਿਹੇ ਵਿਆਹ ਵੱਡੇ ਲੋਕਾਂ ਦੇ ਹੁੰਦੇ ਹਨ ਤੇ ਅਨੇਕਾਂ ਨਵੀਆਂ ਚੀਜ਼ਾਂ ਪੈਸੇ ਦੇ ਜ਼ੋਰ ਉੱਤੇ ਸਾਹਮਣੇ ਆਉਂਦੀਆਂ ਹਨ ਪਿਛਲੇ ਦਿਨੀ ਅੰਬਾਨੀ ਦੇ ਲੜਕੇ ਦਾ ਵਿਆਹ ਲੰਮਾ ਸਮਾਂ ਚਰਚਾ ਵਿੱਚ ਰਿਹਾ ਹੋਰ ਵੀ ਕਈ ਵਿਆਹਾਂ ਦੇ ਚਰਚੇ ਹੁੰਦੇ ਰਹਿੰਦੇ ਹਨ ਪਰ ਮੌਜੂਦਾ ਸਮੇਂ ਚਰਚਾ ਵਿੱਚ ਹੈ ਪੰਜਾਬ ਦੇ ਪ੍ਰਮੁੱਖ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੀ ਲੜਕੀ ਦਾ ਵਿਆਹ, ਇਸ ਵਿਆਹ ਕਈ ਪਾਸਿਓਂ ਚਰਚਾ ਵਿੱਚ ਰਿਹਾ ਪਹਿਲਾਂ ਇਹ ਚਰਚਾ ਚੱਲੀ ਕਿ ਇਸ ਵਿਆਹ ਦੇ ਵਿੱਚ ਬਿਆਸ ਵਾਲਾ ਬਾਬਾ ਪੁੱਜਾ ਫਿਰ ਭਾਜਪਾ ਨਾਲ ਸੰਬੰਧਿਤ ਕੇਂਦਰ ਵਿਚਲੇ ਵੱਡੇ ਛੋਟੇ ਆਗੂ ਤੇ ਇਸੇ ਵਿਆਹ ਵਿੱਚ ਪੁੱਜੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਦੀਆਂ ਵੀ ਰੌਣਕਾਂ ਵੀ ਨਜ਼ਰ ਆਈਆਂ।
ਇਸ ਵੇਲੇ ਇਹ ਚਰਚਾ ਹੋਣੀ ਸ਼ੁਰੂ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੋਈ ਵੀ ਵੱਡਾ ਛੋਟਾ ਆਗੂ ਇਸ ਵਿਆਹ ਵਿੱਚ ਨਜ਼ਰ ਨਹੀਂ ਆਇਆ ਨਜ਼ਰ ਕਿਉਂ ਆਉਂਦਾ ਜਦੋਂ ਕਿਸੇ ਨੂੰ ਬੁਲਾਇਆ ਹੀ ਨਹੀਂ ਗਿਆ। ਇਹ ਚਰਚਾਵਾਂ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਪ੍ਰੋਗਰਾਮ ਵਿੱਚ ਖੁਦ ਹੀ ਚਰਚਾ ਛੇੜ ਦਿੱਤੀ ਕਿ ਵੱਡੇ ਲੋਕਾਂ ਦੇ ਵਿਆਹਾਂ ਵਿੱਚ ਕਿਵੇਂ ਵੱਡੀ ਸਿਆਸੀ ਆਗੂ ਆਉਂਦੇ ਹਨ ਸਭ ਇਕ ਹੀ ਹਨ ਉਸ ਤੋਂ ਬਿਨਾਂ ਇਹਨਾਂ ਨੇ ਸਾਨੂੰ ਵਿਆਹ ਉੱਤੇ ਬੁਲਾਇਆ ਵੀ ਨਹੀਂ ਤੇ ਮੈਂ ਅਜਿਹੇ ਵਿਅਕਤੀਆਂ ਦੇ ਘਰ ਜਾਂਦਾ ਵੀ ਨਹੀਂ ਇਹ ਗੱਲਾਂ ਬਾਤਾਂ ਮੁੱਖ ਮੰਤਰੀ ਨੇ ਜਨਤਕ ਤੌਰ ਉੱਤੇ ਸਟੇਜ ਤੋਂ ਕੀਤੀਆਂ ਤੇ ਨਵੀਂ ਚਰਚਾ ਛਿੜੀ ਉਸ ਤੋਂ ਬਾਅਦ ਨਵੀਂ ਚਰਚਾ ਇਹ ਛਿੜ ਗਈ ਕਿ ਮੁੱਖ ਮੰਤਰੀ ਵੱਲੋਂ ਜੋ ਸੁਖਬੀਰ ਬਾਦਲ ਦੀ ਲੜਕੀ ਦੇ ਵਿਆਹ ਉੱਤੇ ਨਾ ਬੁਲਾਉਣ ਦੀ ਗੱਲ ਫੈਲੀ ਤਾਂ ਤੁਰੰਤ ਹੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਬੁਲਾਰੇ ਅਰਸ਼ਦੀਪ ਕਲੇਰ ਨੇ ਨਹਿਲੇ ਤੇ ਦਹਿਲਾ ਮਾਰਦਿਆਂ ਹੋਇਆਂ ਕਿਹਾ ਕਿ ਮੁੱਖ ਮੰਤਰੀ ਸਾਬ ਤੁਹਾਨੂੰ ਇਸ ਲਈ ਨਹੀਂ ਬੁਲਾਇਆ ਕਿਉਂਕਿ ਇਹ ਵਿਆਹ ਬਿਲਕੁਲ ਵੈਸ਼ਨੂੰ ਸੀ ਅਰਸ਼ਦੀਪ ਕਲੇਰ ਦੇ ਇਸ ਟੋਟਕੇ ਨੇ ਅਨੇਕਾਂ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਇਹਨੂੰ ਕਹਿੰਦੇ ਨੇ ਨਹਿਲੇ ਉੱਤੇ ਦੈਹਲਾ।