ਮੁੰਬਈ, 21 ਅਕਤੂਬਰ

ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੇ ਅਧਿਕਾਰੀ ਅੱਜ ਫਿਲਮ ਅਭਿਨੇਤਾ ਸ਼ਾਹਰੁਖ ਖਾਨ ਦੇ ਘਰ ਗਏ। ਅਭਿਨੇਤਾ ਦੇ ਬੇਟੇ ਆਰੀਅਨ ਖਾਨ ਨੂੰ ਕੁਝ ਹੋਰ ਲੋਕਾਂ ਦੇ ਨਾਲ 3 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਏਜੰਸੀ ਦੇ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਵਾਲੀ ਐੱਨਸੀਬੀ ਟੀਮ ਨੇ ਕੁਝ ਕਾਗਜ਼ੀ ਕਾਰਵਾਈਆਂ ਲਈ ਦੁਪਹਿਰ ਨੂੰ ਉਪਨਗਰ ਬਾਂਦਰਾ ਸਥਿਤ ਸ਼ਾਹਰੁਖ ਖਾਨ ਦੇ ਘਰ ‘ਮੰਨਤ’ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਐੱਨਸੀਬੀ ਦੀ ਇੱਕ ਹੋਰ ਟੀਮ ਨੇ ਅਦਾਕਾਰ ਅਨੰਨਿਆ ਪਾਂਡੇ ਦੇ ਬਾਂਦਰਾ ਸਥਿਤ ਘਰ ਦਾ ਵੀ ਦੌਰਾ ਕੀਤਾ। ਸੂਤਰਾਂ ਨੇ ਦੱਸਿਆ ਕਿ ਪਾਂਡੇ ਨੂੰ ਆਪਣਾ ਬਿਆਨ ਦਰਜ ਕਰਨ ਲਈ ਐੱਨਸੀਬੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।