ਪੈਰਿਸ:ਪੈਰਿਸ ਸੇਂਟ ਜਰਮਨ ਅਤੇ ਇਸਤਾੰਬੁਲ ਬਾਸਾਕਸਹਿਰ ਟੀਮਾਂ ਵਿਚਾਲੇ ਚੈਂਪੀਅਨਜ਼ ਲੀਗ ਫੁਟਬਾਲ ਮੈਚ ਮੁਲਤਵੀ ਕਰਨਾ ਪਿਆ ਕਿਉਂਕਿ ਮੈਚ ਦੇ ਚੌਥੇ ਅਧਿਕਾਰੀ ਰੋਮਾਨੀਆ ਦੇ ਸਿਬੈਸਟੀਅਨ ਕੋਟੈਸਕੂ ਨੇ ਇੱਕ ਸਹਾਇਕ ਕੋਚ ਬਾਰੇ ਨਸਲੀ ਟਿੱਪਣੀ ਕੀਤੀ ਸੀ, ਜਿਸ ਦੇ ਵਿਰੋਧ ਵਿੱਚ ਖਿਡਾਰੀ ਮੈਦਾਨ ਤੋਂ ਬਾਹਰ ਆ ਗਏ।