ਚੰਡੀਗੜ੍ਹ: ਨਵੇ ਜਥੇਦਾਰ ਦੀ ਦਸਤਾਰਬੰਦੀ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਤ ਦੇ ਹਨੇਰੇ ਵਿੱਚ ਦਸਤਾਰਬੰਦੀ ਹੋਈ ਉਸਨੇ ਪੰਥ ਉੱਤੇ ਹੋਰ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਵਿਵਾਦ ਤੋਂ ਬਚਣ ਲਈ ਕੀਤਾ ਫਿਰ ਬੈਠਕ ਕਰਕੇ ਇਸ ਨੂੰ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜਥੇਦਾਰ ਨੂੰ ਹਟਾਉਣ ਨੂੰ ਲੈ ਕੇ ਹੀ ਕਈ ਵਿਵਾਦ ਹੋ ਗਏ ਸਨ। ਉਨ੍ਹਾਂ ਨੇ ਕਿਹਾ ਹੈਕਿ ਸੁਖਬੀਰ ਬਾਦਲ ਦੇ ਜਿਹੜੇ ਨੱਕ ਦੇ ਵਾਲ ਸਨ ਉਹੀ ਛੱਡ ਕੇ ਪਰੇ ਹੋ ਗਏ ਸਨ। ਜਥੇਦਾਰ ਲਗਾਉਣ ਦੇ ਢੰਗ ਉੱਤੇ ਹੋਰ ਵਿਵਾਦ ਖੜ੍ਹਾ ਹੋਇਆ

ਉਨ੍ਹਾਂ ਨੇ ਕਿਹਾ ਹੈ ਕਿ ਨਾ ਗ੍ਰੰਥ ਸਾਹਿਬ ਨੇ ਨਾ ਪੰਥ ਤਾਂ ਕਿਵੇ ਜਥੇਦਾਰ ਬਣਾਏ ਗਏ । ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਦਸਤਾਰਬੰਦੀ ਹੁੰਦੀ ਹੈ ਇਥੇ ਸਾਰੀਆਂ ਪਰੰਪਰਾ ਅਤੇ ਮਰਿਯਾਦਾ ਨੂੰ ਛਿੱਕੇ ਟੰਗ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰਾਂ ਨੂੰ ਕਿਵੇਂ ਹਟਾਇਆ ਗਿਆ ਇਸ ਉੱਤੇ ਹਰ ਸਿੱਖ ਨਾਰਾਜ਼ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਇਕ ਦੋ ਬੰਦਿਆ ਨਾਲ ਨਹੀ ਚੱਲਦੀ ਅਤੇ ਨਾ ਹੀ ਚਾਪਲੂਸਾਂ ਨਾਲ ਚੱਲਦੀ ਹੈ।

ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਸਾਨੂੰ ਸਾਰਿਆ ਨੂੰ ਇੱਕਠੇ ਹੋ ਕੇ ਪੰਥ ਦੀ ਸ਼ਕਤੀ ਨੂੰ ਏਕੇ ਵੱਲ ਲੈ ਕੇ ਜਾਣਾ ਹੈ। ਉਨ੍ਹਾਂ ਨੇ ਕਿਹਾ ਹੈ ਸਮਾਂ ਸੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਫਰਕ ਸੀ ਹੁਣ ਤਾਂ ਅਕਾਲੀ ਦਲ ਨੂੰ ਕੋਈ ਨਹੀਂ ਪੁੱਛਦਾ । ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਇਕ ਵਿਚਾਰ ਵਾਲੇ ਲੋਕ ਇੱਕਠੇ ਹੋਣਗੇ।