ਸਟਾਰ ਖ਼ਬਰ-ਓਨਟੇਰੀਓ ਦੀ ਚੁਣੀ ਗਈ ਪੀ.ਸੀ. ਸਰਕਾਰ ਨੇ ਲਿਬਰਲ ਦੇ ਗਰੀਨ ਐਨਰਜੀ ਫੰਡ ਨੂੰ ਠੱਪ ਕਰ ਦਿੱਤਾ ਹੈ। ਪਹਿਲੀ ਲਿਬਰਲ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਜ਼ੋਰ-ਸ਼ੋਰ ਨਾਲ਼ ਆਰੰਭਿਆ ਗਿਆ ਸੀ ਅਤੇ ਇਸ ਲਈ ਫੰਡ ਰਾਖਵੇਂ ਰੱਖੇ ਸਨ।
ਇਹ ਫੰਡ ਜੋ ਘਰਾਂ ਅਤੇ ਕਾਰੋਬਾਰੀਆਂ ਨੂੰ ਆਪਣੇ ਘਰ ਅਤੇ ਕਾਰੋਬਾਰਾਂ ਵਿੱਚ ਵਾਤਾਵਰਣ ਦੇ ਅਨੁਕੂਲ ਮੁਰੰਮਤ ਕਰਨ ਲਈ ਹਜ਼ਾਰਾਂ ਡਾਲਰਾਂ ਦੀ ਰੀਬੇਟ ਦਿੰਦਾ ਸੀ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।
ਲਿਬਰਲ ਸਰਕਾਰ ਨੇ ਸੰਨ 2017 ਵਿੱਚ ਇਹ ਪ੍ਰੋਗਰਾਮ ਚਲਾਇਆ ਸੀ ਅਤੇ ਇਸ ਲਈ 377 ਮਿਲੀਅਨ ਡਾਲਰ ਰਾਖਵੇਂ ਰੱਖੇ ਸਨ ਜੋ ਕੈਪ ਐਂਡ ਟਰੇਡ ਰਾਹੀਂ ਉਗਰਾਹੇ ਜਾਂਦੇ ਫੰਡ ਵਿੱਚ ਆਉਂਦੇ ਸਨ ਜਿਸ ਨੂੰ ਨਵੇਂ ਪ੍ਰੀਮੀਅਰ ਡਗ ਫੋਰਡ ਨੇ ਖ਼ਤਮ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਲਿਬਰਲ ਦੇ ਅੰਤਿਮ ਬੱਜਟ ਵਿੱਚ ਇਸ ਫੰਡ ਲਈ1æ7 ਬਿਲੀਅਨ ਡਾਲਰ ਰੱਖੇ ਗਏ ਸਨ ਤਾਂ ਕਿ ਇਸ ਪ੍ਰੋਗਰਾਮ ਨੂੰ ਆਉਂਦੇ ਸਾਲਾਂ ਵਿੱਚ ਵੀ ਕਾਇਮ ਰੱਖਿਆ ਜਾ ਸਕੇ।
ਘਰ ਮਾਲਕਾਂ ਅਤੇ ਕਾਰੋਬਾਰੀਆਂ ਨੂੰ ਗਰੀਨ ਹਾਊਸ ਗੈਸਾਂ ਘਟਾਉਣ ਬਦਲੇ ਬਹੁਤ ਤਰ੍ਹਾਂ ਦੀਆਂ ਰਾਹਤਾਂ ਇਸ ਫੰਡ ਰਾਹੀਂ ਦਿੱਤੀਆਂ ਜਾਂਦੀਆਂ ਸਨ।
ਘਰ ਮਾਲਕਾਂ ਨੂੰ ਇਸ ਤਹਿਤ 7200 ਡਾਲਰ ਇੰਸੂਲੇਸ਼ਨ ਬਦਲਣ, ਬਾਰੀਆਂ ਲਈ 5000 ਅਤੇ ਗਰਾਊਂਡ ਸੋਰਸ ਹੀਟ ਪੰਪ ਲਈ 20,000 ਡਾਲਰ ਤੱਕ ਦੀ ਰੀਬੇਟ ਦਿੱਤੀ ਜਾਂਦੀ ਸੀ।
ਮੰਗਲਵਾਰ ਨੂੰ ਇਸ ਪ੍ਰੋਗਰਾਮ ਦੀ ਵੈੱਬਸਾਈਟ ਤੇ ਉਹਨਾਂ ਪ੍ਰੋਗਰਾਮਾਂ ਦੀ ਸੂਚੀ ਪਾਈ ਗਈ ਹੈ ਜੋ ਬੰਦ ਕੀਤੇ ਗਏ ਹਨ।
ਵੈੱਬਸਾਈਟ ਤੇ ਲਿਖਿਆ ਗਿਆ ਹੈ ਕਿ ਜਿਹੜੇ ਲੋਕ ਪਹਿਲਾਂ ਹੀ ਇਸ ਲਈ ਅਪਲਾਈ ਕਰ ਚੁੱਕੇ ਹਨ ਉਹ ਇਹ ਰੀਬੇਟ ਲੈਣ ਦੇ ਹੱਕਦਾਰ ਰਹਿਣਗੇ ਬੇਸ਼ਰਤੇ ਕਿ ਇਹ ਕੰਮ ਉਹ ਅਗਸਤ ਤੇ ਅੰਤ ਤੱਕ ਪੂਰਾ ਕਰ ਲੈਣੇਗੇ ਅਤੇ ਰੀਬੇਟ ਲਈ ਅਰਜ਼ੀ ਲੰਘੇ ਸਤੰਬਰ ਦੇ ਅੰਤ ਤੱਕ ਦਿੱਤੀ ਹੋਈ ਹੋਵੇ।
ਹੁਣ ਤੱਕ 140,000 ਤੋਂ ਵੱਧ ਲੋਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ।