ਮੁੰਬਈ:ਨਵਾਜ਼ੂਦੀਨ ਸਿੱਦੀਕੀ ਦੇ ਭਰਾ ਸ਼ਮਸ ਨਵਾਬ ਸਿੱਦੀਕੀ ਆਪਣੀ ਪਹਿਲੀ ਲਘੂ ਫਿਲਮ ‘ਬੋਲੇ ਚੂੜੀਆਂ’ ਨਿਰਦੇਸ਼ਿਤ ਕਰ ਕੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨਗੇ, ਜਿਸ ਵਿੱਚ ਨਵਾਜ਼ੂਦੀਨ ਸਿੱਦੀਕੀ ਤੇ ਤਮੰਨਾ ਭਾਟੀਆ ਮੁੱਖ ਕਲਾਕਾਰ ਹਨ। ਦੱਸਣਯੋਗ ਹੈ ਕਿ ਇਸ ਫਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼ਮਸ ਨੇ ਆਪਣੀ ਅਗਲੀ ਲਘੂ ਫ਼ਿਲਮ ‘ਜ਼ੀਰੋ ਕਿਲੋਮੀਟਰ’ ਲਈ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਕਿ ਜੈ ਹਿੰਦ ਕੁਮਾਰ ਤੇ ਤਾਨੀਆ ਦੇਸਾਈ ਮੁੱਖ ਕਲਾਕਾਰ ਹਨ। ਸ਼ਮਸ ਨੇ ਦੱਸਿਆ, ‘‘ਮੈਨੂੰ ਫਿਲਮ ‘ਮੀਆਂ ਕੱਲ ਆਨਾ’ ਜੋ ਕਿ ਤਿੰਨ ਤਲਾਕ ’ਤੇ ਅਧਾਰਤ ਸੀ, ਲਈ 35 ਦੇਸ਼ਾਂ ਦੇ ਫਿਲਮ ਫੈਸਟੀਵਲ ਵਿੱਚ ਜਾਣ ਦਾ ਮੌਕਾ ਵੀ ਮਿਲ ਚੁੱਕਾ ਹੈ ਜੋ ਕਿ ਮੇਰੇ ਲਈ ਅਭੁੱਲ ਯਾਦਗਾਰ ਹੈ ਅਤੇ ‘ਜ਼ੀਰੋ ਕਿਲੋਮੀਟਰ’ ਫਿਲਮ ਬਣਾਉਣ ਪਿੱਛੇ ਇਹੀ ਕਾਰਨ ਹੈ। ਮੈਨੂੰ ਲੱਗਦਾ ਹੈ ਕਿ ਕੋਈ ਵੀ ਕੰਮ ਛੋਟਾ-ਵੱਡਾ ਜਾਂ ਚੰਗਾ-ਮਾੜਾ ਨਹੀਂ ਹੁੰਦਾ’’। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਸ਼ਮਸ ਨੌਜਵਾਨਾਂ ਲਈ ਹਾਸਰਸ ਫਿਲਮ ‘ਚਲਤਾ ਪੁਰਜਾ’ ਅਤੇ ਐਕਸ਼ਨ ਫਿਲਮ ‘ਗੇਹੂ, ਗਾਨਾ ਔਰ ਗੰਨ’ ’ਤੇ ਵੀ ਕੰਮ ਕਰ ਰਿਹਾ ਹੈ।