ਭਾਈਰੂਪਾ, 8 ਜਨਵਰੀ
ਭਾਰਤੀ ਅਥਲੈਟਿਕ ਫੈਡਰੇਸ਼ਨ ਨੇ ਕੌਮਾਂਤਰੀ ਖਿਡਾਰਨ ਨਵਪ੍ਰੀਤ ਕੌਰ ਨੂੰ ਭਾਰਤੀ ਅਥਲੈਟਿਕਸ ਟੀਮ ਦੀ ਕੋਚ ਨਿਯੁਕਤ ਕੀਤਾ ਹੈ। ਇਸ ’ਤੇ ਪਿੰਡ ਭਾਈਰੂਪਾ ਦੇ ਵਾਸੀ ਮਾਣ ਮਹਿਸੂਸ ਕਰ ਰਹੇ ਹਨ। ਕੋਚ ਜਸਵਿੰਦਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਪੰਜਾਬ ਪੁਲੀਸ ਵਿੱਚ ਏਐੱਸਆਈ ਦੇ ਅਹੁਦੇ ’ਤੇ ਤਾਇਨਾਤ ਨਵਪ੍ਰੀਤ ਕੌਰ ਹੈਪਟੈਥਲੋਨ ਦੀ ਕੌਮਾਂਤਰੀ ਖਿਡਾਰਨ ਹੈ। ਉਹ ਤੀਜੀ ਏਸ਼ੀਅਨ ਇਨਡੋਰ ਗੇਮਜ਼-2009 (ਵੀਅਤਨਾਮ), ਰਾਸ਼ਟਮੰਡਲ ਖੇਡਾਂ-2010 (ਦਿੱਲੀ), ਏਸ਼ੀਅਨ ਇਨਡੋਰ 2012-13 (ਚੀਨ ਅਤੇ ਪੁਣੇ) ਖੇਡ ਚੁੱਕੀ ਹੈ। ਇਸਤੋਂ ਇਲਾਵਾ ਕੈਨੇਡਾ ਵਿੱਚ ਹੋਈ ਵਰਲਡ ਪੁਲੀਸ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਚੁੱਕੀ ਹੈ।