ਮੌਂਟ੍ਰੀਅਲ, 9 ਅਗਸਤ
ਰਾਫੇਲ ਨਡਾਲ ਤੇ ਡੋਮਿਨਿਕ ਥੀਮ ਆਪੋ ਆਪਣੇ ਮੁਕਾਬਲੇ ਜਿੱਤ ਕੇ ਏਟੀਪੀ ਮੌਂਟ੍ਰੀਅਲ ਮਾਸਟਰਜ਼ ਦੇ ਤੀਜੇ ਦੌਰ ’ਚ ਪਹੁੰਚ ਗਏ ਹਨ। ਸਿਖਰਲਾ ਦਰਜਾ ਹਾਸਲ ਨਡਾਲ ਨੇ ਬਰਤਾਨੀਆ ਦੇ ਡੇਨੀਅਲ ਏਵਾਨ ਨੂੰ 7-6, 6-4 ਨਾਲ ਹਰਾਇਆ। ਆਸਟ੍ਰੀਆ ਦੇ ਦੂਜਾ ਦਰਜਾ ਹਾਸਲ ਥਿਏਮ ਨੇ ਸਥਾਨਕ ਖਿਡਾਰੀ ਡੈਨਿਸ ਸ਼ਾਪੋਵਾਲੋਵ ਨੂੰ 6-4, 3-6, 6-3 ਨਾਲ ਹਰਾਇਆ। ਅਰਜਨਟੀਨਾ ਦੇ ਗੁਇਡੋ ਪੇਲਾ ਨੇ ਰਾਡੂ ਅਲਬੋਟ ਨੂੰ 6-3, 2-6, 7-6 ਨਾਲ ਹਰਾਇਆ। ਜ਼ਖ਼ਮੀ ਮਿਲੋਸ ਰਾਓਨਿਚ ਨੂੰ ਕੈਨੇਡਾ ਦੇ ਫੈਲਿਸਕ ਆਗਰ ਐਲਿਸਿਮੇ ਖ਼ਿਲਾਫ਼ ਕੋਰਟ ਛੱਡਣਾ ਪਿਆ। ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੇ ਪੋਲੈਂਡ ਦੇ ਹੁਬਰਟ ਹਕਾਰਜ ਨੂੰ 6-4, 3-6, 6-3 ਨਾਲ ਹਰਾਇਆ।