ਨਵੀਂ ਦਿੱਲੀ, 28 ਜੂਨ

ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਨੇ ਖੁਲਾਸਾ ਕੀਤਾ ਹੈ ਕਿ ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਸਾਲ 2007 ਵਿੱਚ ਜਦੋਂ ਪਹਿਲੀ ਵਾਰ ਕਪਤਾਨ ਬਣਿਆ ਤਾਂ ਉਸ ਨੂੰ ਆਪਣੇ ਗੇਂਦਬਾਜ਼ਾਂ ਨੂੰ ਕੰਟਰੋਲ ਕਰਨਾ ਚੰਗਾ ਲਗਦਾ ਸੀ। ਪਠਾਨ ਨੇ ਕਿਹਾ ਕਿ ਫਿਰ ਸਾਲ 2013 ਵਿੱਚ ਇਕ ਗੇੜ ਆਇਆ ਜਦੋਂ ਧੋਨੀ ਗੇਂਦਬਾਜ਼ਾਂ ’ਤੇ ਯਕੀਨ ਕਰਨ ਲੱਗਾ ਤੇ ਉਹ ਕੈਪਟਨ ਕੂਲ ਬਣ ਗਿਆ। ਪਠਾਨ (35) ਧੋਨੀ ਦੀ ਕਪਤਾਨੀ ਵਿੱਚ 2007 ਟੀ-20 ਵਿਸ਼ਵ ਕੱਪ ਜੇਤੂ ਟੀਮ ਤੇ 2013 ਵਿੱਚ ਚੈਂਪੀਅਨਜ਼ ਟਰਾਫ਼ੀ ਜਿੱਤਣ ਵਾਲੀ ਟੀਮ ’ਚ ਖੇਡਿਆ ਸੀ। ਪਠਾਨ ਨੇ ਕਿਹਾ ਕਿ ਧੋਨੀ ਵਿੱਚ ਕਪਤਾਨੀ ਦੇ ਨਾਲ ਹੀ ਬਦਲਾਅ ਆਉਂਦੇ ਗੲੇ। ਪਠਾਨ ਨੇ ਕਿਹਾ ਕਿ ਨਵੀਂ ਨਵੀਂ ਕਪਤਾਨੀ ਮਿਲੀ ਤਾਂ ਧੋਨੀ ਵਿਕਟ ਕੀਪਿੰਗ ਐਂਡ ਤੋਂ ਗੇਂਦਬਾਜ਼ ਤਕ ਭੱਜ ਕੇ ਜਾਂਦਾ ਸੀ ਤਾਂ ਕਿ ਗੇਂਦਬਾਜ਼ ਨੂੰ ਕੰਟਰੋਲ ਕਰ ਸਕੇ।