ਸੈਂਚੁਰੀਅਨ, 28 ਦਸੰਬਰ

ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਦੇ ਤੀਜੇ ਦਿਨ ਅੱਜ ਦੁਪਹਿਰ ਦੇ ਖਾਣੇ ਪਹਿਲਾਂ ਭਾਰਤ ਪਹਿਲੀ ਪਾਰੀ ਵਿੱਚ 327 ਦੌੜਾਂ ‘ਤੇ ਆਊਟ ਹੋ ਗਿਆ। ਭਾਰਤ ਨੇ ਤੀਜੇ ਦਿਨ ਸਵੇਰ ਦੇ ਸੈਸ਼ਨ ਵਿੱਚ 55 ਦੌੜਾਂ ਜੋੜ ਕੇ ਸੱਤ ਵਿਕਟਾਂ ਗੁਆ ਦਿੱਤੀਆਂ। ਟੀਮ ਤਿੰਨ ਵਿਕਟਾਂ ‘ਤੇ 272 ਦੌੜਾਂ ਤੋਂ ਅੱਗੇ ਖੇਡਣ ਲਈ ਉਤਰੀ ਭਾਰਤ ਲਈ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਮਯੰਕ ਅਗਰਵਾਲ ਨੇ ਕ੍ਰਮਵਾਰ 123 ਅਤੇ 60 ਦੌੜਾਂ ਬਣਾਈਆਂ। ਅਜਿੰਕਿਆ ਰਹਾਣੇ ਨੇ 48 ਅਤੇ ਕਪਤਾਨ ਵਿਰਾਟ ਕੋਹਲੀ ਨੇ 35 ਦੌੜਾਂ ਦਾ ਯੋਗਦਾਨ ਪਾਇਆ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 71 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਜਦਕਿ ਕਾਗਿਸੋ ਰਬਾਡਾ ਨੇ 72 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।