ਲੰਡਨ— ਟੈਸਟ ਵਿਚ ਡੈਬਿਊ ਕਰਨ ਤੋਂ ਪਹਿਲਾਂ ਹਨੁਮਾ ਵਿਹਾਰੀ ਬਹੁਤ ਘਬਰਾਇਆ ਹੋਇਆ ਸੀ, ਇਸ ਲਈ ਉਸ ਨੇ ਮੈਚ ਤੋਂ ਪਹਿਲਾਂ ਦ੍ਰਾਵਿੜ ਨੂੰ ਫੋਨ ਕੀਤਾ।” ਹਨੁਮਾ ਨੇ ਕਿਹਾ, ”ਮੈਂ ਆਪਣਾ ਡੈਬਿਊ ਕਰਨ ਤੋਂ ਪਹਿਲਾਂ ਰਾਹੁਲ ਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਮੇਰੇ ਨਾਲ ਕੁਝ ਮਿੰਟ ਲਈ ਗੱਲ ਕੀਤੀ ਸੀ, ਜਿਸ ਨਾਲ ਮੈਨੂੰ ਕੁਝ ਸਹਿਜ ਖਹਿਸੂਸ ਹੋਇਆ। ਉਹ ਇਕ ਮਹਾਨ ਖਿਡਾਰੀ ਹੈ ਤੇ ਬੱਲੇਬਾਜ਼ੀ ਵਿਚ ਖਾਸ ਤੌਰ ‘ਤੇ ਉਨ੍ਹਾਂ ਨੇ ਮੈਨੂੰ ਜਿਹੜੀਆਂ ਗੱਲਾਂ ਸਿਖਾਈਆਂ, ਉਨ੍ਹਾਂ ਤੋਂ ਮੈਨੂੰ ਮਦਦ ਮਿਲੀ।”
ਇੰਗਲੈਂਡ ਨੇ ਚੇਥੇ ਦਿਨ ਚਾਹ ਦੀ ਬ੍ਰੇਕ ਤੋਂ ਕੁਝ ਦੇਰ ਬਾਅਦ ਆਪਣੀ ਦੂਜੀ ਪਾਰੀ 8 ਵਿਕਟਾਂ ‘ਤੇ 423 ਦੌੜਾਂ ਬਣਾ ਕੇ ਖਤਮ ਐਲਾਨ ਕੀਤੀ ਤੇ ਭਾਰਤ ਸਾਹਮਣੇ ਜਿੱਤ ਲਈ 464 ਦੌੜਾਂ ਦਾ ਟੀਚਾ ਰੱਖਿਆ। ਭਾਰਤ ਨੇ ਇਸ ਦੇ ਜਵਾਬ ਵਿਚ ਚੋਟੀ ਦੀਆਂ ਤਿੰਨ ਵਿਕਟਾਂ ਦੋ ਦੌੜਾਂ ‘ਤੇ ਹੀ ਗੁਆ ਦਿੱਤੀਆਂ ਸਨ। ਉਸ ਨੇ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ‘ਤੇ 58 ਦੌੜਾਂ ਬਣਾਈਆਂ ਹਨ ਤੇ ਉਹ ਟੀਚੇ ਤੋਂ 406 ਦੌੜਾਂ ਪਿੱਛੇ ਹੈ।