ਹੋਬਾਰਟ, 21 ਅਕਤੂਬਰ

ਆਇਰਲੈਂਡ ਨੇ ਟੀ-20 ਵਿਸ਼ਵ ਕੱਪ ਦੇ ਸ਼ੁਰੂਆਤੀ ਦੌਰ ਵਿੱਚ ਦੋ ਵਾਰ ਦੀ ਚੈਂਪੀਅਨ ਵੈਸਟਇੰਡੀਜ਼ ਨੂੰ 9 ਵਿਕਟਾਂ ਨਾਲ ਹਰਾ ਕੇ ਸੁਪਰ 12 ਗੇੜ ਵਿੱਚ ਥਾਂ ਬਣਾ ਲਈ ਹੈ। ਸਲਾਮੀ ਬੱਲੇਬਾਜ਼ ਪਾਲ ਸਟਰਲਿੰਗ ਨੇ 48 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀਆਂ ਪੰਜ ਵਿਕਟਾਂ ‘ਤੇ 146 ਦੌੜਾਂ ਦੇ ਜਵਾਬ ‘ਚ ਆਇਰਲੈਂਡ ਨੇ 15 ਗੇਂਦਾਂ ਬਾਕੀ ਰਹਿੰਦਿਆਂ ਇਕ ਵਿਕਟ ‘ਤੇ 150 ਦੌੜਾਂ ਬਣਾ ਲਈਆਂ।