ਨਵੀਂ ਦਿੱਲੀ, 7 ਅਪਰੈਲ
ਭਾਰਤ ਦੀ 15 ਮੈਂਬਰੀ ਜੂਡੋ ਟੀਮ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚਲ ਰਹੇ ਏਸ਼ੀਆ-ਓਸ਼ੀਆਨਾ ਓਲੰਪਿਕ ਕੁਆਲੀਫਾਇਰ ਤੋਂ ਹਟ ਗਈ ਹੈ। ਇਹ ਫੈਸਲਾ ਭਾਰਤੀ ਟੀਮ ਦੇ ਟੂਰਨਾਮੈਂਟ ਤੋਂ ਐਨ ਪਹਿਲਾਂ ਦੋ ਖਿਡਾਰੀ ਅਜੈ ਯਾਦਵ ਤੇ ਰਿਤੂ ਕਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਕੀਤਾ ਗਿਆ। ਇਸ ਤੋਂ ਪਹਿਲਾਂ ਸਾਰੇ ਭਾਰਤੀ ਖਿਡਾਰੀ ਪਹਿਲੇ ਟਰਾਇਲ ਵਿਚ ਕਰੋਨਾ ਨੈਗੇਟਿਵ ਪਾਏ ਗਏ ਸਨ ਪਰ ਬਾਅਦ ਵਿਚ ਦੋ ਖਿਡਾਰੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ।