ਮੁੰਬਈ, 26 ਅਕਤੂਬਰ
ਬਿੱਗ ਬੌਸ-14 ਵਿਚ ਹਿੱਸਾ ਲੈ ਰਹੀ ਨਿੱਕੀ ਤੰਬੋਲੀ ਅਜਿਹੀ ਆਦਾਕਾਰਾ ਹੈ, ਜਿਸ ਨੂੰ ਤੁਸੀਂ ਪਿਆਰ ਜਾਂ ਨਫ਼ਰਤ ਤਾਂ ਕਰ ਸਕਦੇ ਹੋ, ਪਰ ਊਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਨੌਜਵਾਨ ਕਿਮ ਕਾਰਦਾਸ਼ੀਆਂ ਨਾਲ ਤੁਲਨਾ ਕੀਤੀ ਜਾਵੇ ਤਾਂ ਊਸ ਵਾਂਗ ਅੱਖਾਂ ਤੇ ਚਿਹਰੇ ਦਾ ਮੇਕਅੱਪ ਹੀ ਇਕ ਕਾਰਨ ਨਹੀਂ ਹੈ ਕਿ ਊਹ ਸਭ ਦਾ ਧਿਆਨ ਆਪਣੇ ਵੱਲ ਖ਼ਿੱਚਦੀ ਹੈ, ਸਗੋਂ ਊਹ ਬਿੱਗ ਬੌਸ ਦੇ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੇਂਦਰ ਬਿੰਦੂ ਬਣੇ ਰਹਿਣ ਲਈ ਦੇਸੀ ਕਿਮ ਕਾਰਦਾਸ਼ੀਆਂ ਵਾਲੀ ਆਪਣੀ ਦਿੱਖ ਬਣਾਈ ਰੱਖਦੀ ਹੈ। ਊਹ ਆਪਣੀ ਊੱਚੀ ਆਵਾਜ਼ ਨਾਲ ਊਸ ਦੇ ਵਾਂਗ ਹੀ ਵਿਹਾਰ ਕਰਦੀ ਹੈ। ਦੱਖਣੀ ਫਿਲਮਾਂ, ‘ਕੰਚਨਾ 3’, ‘ਥਿੱਪਾਰਾ ਮੀਸਮ’ ਆਦਿ ਵਿਚ ਕੰਮ ਕਰਨ ਵਾਲੀ ਨਿੱਕੀ ਜਦੋਂ ਤੋਂ ਬਿੱਗ ਬੌਸ ਵਿਚ ਆਈ ਹੈ, ਦਰਸ਼ਕਾਂ, ਘਰ ਦੇ ਬਾਕੀ ਊਮੀਦਵਾਰਾਂ ਤੇ ਤਿੰਨ ਸੀਨੀਅਰਜ਼ ਦਾ ਧਿਆਨ ਖਿੱਚਣ ਵਿਚ ਕਾਮਯਾਬ ਹੋਈ ਹੈ। ਸਿਰਫ਼ ਦੋ ਹਫ਼ਤਿਆਂ ਵਿਚ ਊਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਬਹੁਤ ਵਧ ਗਈ ਹੈ।