ਨਵੀਂ ਦਿੱਲੀ, 24 ਜਨਵਰੀ
ਦੇਸ਼ ਵਿਚ ਕਰੋਨਾ ਮਾਮਲਿਆਂ ਵਿਚ ਅੱਜ ਲਗਾਤਾਰ ਵਾਧਾ ਦਰਜ ਕੀਤਾ ਗਿਆ। ਇਥੇ ਕਰੋਨਾ ਦੇ ਨਵੇਂ 3,06,064 ਮਾਮਲੇ ਸਾਹਮਣੇ ਆਏ ਹਨ। ਇਥੇ ਪਿਛਲੇ ਚੌਵੀ ਘੰਟਿਆਂ ਵਿਚ 439 ਮੌਤਾਂ ਹੋਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਕਰੋਨਾ ਦੇ ਮਾਮਲਿਆਂ ਵਿਚ ਕਾਫੀ ਉਛਾਲ ਦਰਜ ਕੀਤਾ ਗਿਆ। ਸਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ ਵਿਚ 1.42 ਲੱਖ ਸਾਹਮਣੇ ਆਏ ਹਨ।