ਨਵੀਂ ਦਿੱਲੀ, 10 ਦਸੰਬਰ

ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਕੇਸਾਂ ਦੀ ਕੁੱਲ ਗਿਣਤੀ 25 ਹੈ। ਸਰਕਾਰ ਅਨੁਸਾਰ ਵਧੇਰੇ ਮਰੀਜ਼ਾਂ ਵਿੱਚ ਬੁਖਾਰ ਦੇ ਹਲਕੇ ਲੱਛਣ ਹਨ। ਕਲੀਨੀਕਲ ਰਿਪੋਰਟਾਂ ਅਨੁਸਾਰ ਫਿਲਹਾਲ ਓਮੀਕਰੋਨ ਸਿਹਤ ਸੰਭਾਲ ਸਿਸਟਮ ’ਤੇ ਜ਼ਿਆਦਾ ਭਾਰ ਨਹੀਂ ਪਾ ਰਿਹਾ ਪਰ ਵਾਇਰਸ ਤੋਂ ਬਚਾਅ ਲਈ ਚੌਕਸੀ ਜ਼ਰੂਰੀ ਹੈ। ਸਰਕਾਰ ਅਨੁਸਾਰ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 10, ਰਾਜਸਥਾਨ ਵਿੱਚ 9, ਗੁਜਰਾਤ ਵਿੱਚ ਤਿੰਨ, ਕਰਨਾਟਕ ਵਿੱਚ ਦੋ ਅਤੇ ਦਿੱਲੀ ਵਿੱਚ ਇਕ ਕੇਸ ਹੈ।