ਜੈਪੁਰ, 7 ਅਪਰੈਲ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਹੈ ਕਿ ਚਾਰ ਦੱਖਣੀ ਰਾਜਾਂ ਵਿੱਚ ਹਿੰਦੂ ਅਧਿਆਤਮਕ ਗੁਰੂਆਂ ਵੱਲੋਂ ਲੋਕਾਂ ਦੀ ਕੀਤੀ ਸੇਵਾ ਮਿਸ਼ਨਰੀਆਂ ਵੱਲੋਂ ਕੀਤੀ ਸੇਵਾ ਨਾਲੋਂ ਕਿਤੇ ਵੱਧ ਹੈ। ਆਰਐਸਐਸ ਦੇ ਰਾਸ਼ਟਰੀ ਸੇਵਾ ਸੰਗਮ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਸੇਵਾ ਨਾਲ ਹੀ ਸਿਹਤਮੰਦ ਸਮਾਜ ਦਾ ਨਿਰਮਾਣ ਹੁੰਦਾ ਹੈ। ਜੇ ਸਮਾਜ ਦਾ ਕੋਈ ਵਰਗ ਵਾਂਝਾ ਹੈ ਤਾਂ ਉਸ ਨੂੰ ਦੇਸ਼ ਦੀ ਬਿਹਤਰੀ ਲਈ ਉਠਾਉਣਾ ਪਵੇਗਾ। ਆਮ ਤੌਰ ‘ਤੇ ਦੇਸ਼ ਦੇ ਬੁੱਧੀਜੀਵੀ ਲੋਕ ਸੇਵਾ ਲਈ ਮਿਸ਼ਨਰੀਆਂ ਦਾ ਜ਼ਿਕਰ ਕਰਦੇ ਹਨ ਪਰ ਚਾਰ ਦੱਖਣੀ ਰਾਜਾਂ ਵਿੱਚ ਹਿੰਦੂ ਅਧਿਆਤਮਿਕ ਗੁਰੂਆਂ ਦੁਆਰਾ ਪ੍ਰਦਾਨ ਕੀਤੀ ਗਈ ਸੇਵਾ ਮਿਸ਼ਨਰੀਆਂ ਦੁਆਰਾ ਕੀਤੀ ਗਈ ਸੇਵਾ ਨਾਲੋਂ ਵੱਧ ਹੈ।’