ਨਵੀਂ ਦਿੱਲੀ, 30 ਮਾਰਚ

ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਦਿਨ ਵਿੱਚ 3,016 ਨਵੇਂ ਕਰੋਨਾ ਕੇਸਾਂ ਵਿੱਚ ਵਾਧਾ ਹੋਇਆ, ਜੋ ਛੇ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ, ਜਦੋਂ ਕਿ ਸਰਗਰਮ ਕੇਸ ਵਧ ਕੇ 13,509 ਹੋ ਗਏ ਹਨ। ਪਿਛਲੇ ਸਾਲ 2 ਅਕਤੂਬਰ ਨੂੰ ਕੁੱਲ 3,375 ਮਾਮਲੇ ਦਰਜ ਕੀਤੇ ਗਏ ਸਨ। ਦੇਸ਼ ’ਚ ਕੋਵਿਡ-19 ਕਾਰਨ 14 ਮੌਤਾਂ ਹੋਈਆਂ ਹਨ ਤੇ ਕੁੱਲ ਗਿਣਤੀ ਵਧ ਕੇ 5,30,862 ਹੋ ਗਈ ਹੈ। ਕਰੋਨਾ ਕਾਰਨ ਮਹਾਰਾਸ਼ਟਰ ’ਚ 3, ਦਿੱਲੀ ’ਚ 2 ਅਤੇ  ਹਿਮਾਚਲ ’ਚ ਇਕ ਮੌਤ ਹੋਈ ਹੈ ਤੇ ਕੇਰਲ ’ਚ ਅੱਠ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਸ਼ੁੱਕਰਵਾਰ ਨੂੰ ਕਰੋਨਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰਨਗੇ।