ਨਵੀਂ ਦਿੱਲੀ, 8 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰਪਤੀ ਦੇ ਭਾਸ਼ਨ ’ਤੇ ਲੋਕ ਸਭਾ ਧੰਨਵਾਦ ਮਤੇ ਦਾ ਜੁਆਬ ਦਿੰਦਿਆਂ ਕਿਹਾ ਕਿ ਅੱਜ ਸਾਰੀ ਦੁਨੀਆ ਭਾਰਤ ਵੱਲ ਦੇਖ ਰਹੀ ਹੈ। ਦੇਸ਼ ’ਚ ਸਥਿਰ ਤੇ ਫ਼ੈਸਲੇ ਲੈਣ ਵਾਲੀ ਸਰਕਾਰ ਹੈ। ਗਣਤੰਤਰ ਦੇ ਮੁਖੀ ਵਜੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਇਤਿਹਾਸਕ ਹੈ ਅਤੇ ਕਰੋੜਾਂ ਭਾਰਤੀ ਨਾਗਰਿਕਾਂ, ਭੈਣਾਂ ਅਤੇ ਧੀਆਂ ਲਈ ਪ੍ਰੇਰਨਾ ਸਰੋਤ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਪੂਰੀ ਤਾਕਤ ਨਾਲ ਅੱਗੇ ਵੱਧ ਰਿਹਾ ਹੈ। ਦੁਨੀਆ ਭਾਰਤ ਦੀ ਖੁਸ਼ਹਾਲੀ ’ਚ ਆਪਣੀ ਖੁਸ਼ਹਾਲੀ ਦੇਖ ਰਹੀ ਹੈ। ਆਜ਼ਾਦੀ ਤੋਂ ਬਾਅਦ 2004 ਤੋਂ 2014 ਤੱਕ ਦਾ ਦਹਾਕਾ ਘਪਲਿਆਂ ਦਾ ਰਿਹਾ ਹੈ, ਉਸ ਦੌਰਾਨ ਦੇਸ਼ ਹਿੰਸਾ ਦਾ ਸ਼ਿਕਾਰ ਹੋਇਆ।