ਨਵੀਂ ਦਿੱਲੀ, 21 ਅਪਰੈਲ
ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਈਦ–ਉਲ–ਫਿਤਰ ਦਾ ਚੰਦ ਨਜ਼ਰ ਆਇਆ ਹੈ ਅਤੇ ਭਲਕੇ ਸ਼ਨਿਚਰਵਾਰ ਨੂੰ ਇਹ ਤਿਉਹਾਰ ਮਨਾਇਆ ਜਾਵੇਗਾ। ਇਸ ਦਾ ਨਾਲ ਤਿਉਹਾਰ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਗਿਆ ਹੈ। ਦਿੱਲੀ ਦੀ ਫਤਹਿਪੁਰੀ ਮਸਜਿਦ ਦੇ ਇਮਾਮ ਮੁਫ਼ਤੀ ਮੁਕੱਰਮ ਅਹਿਮਦ ਨੇ ਦੱਸਿਆ ਕਿ ਮਸਜਿਦ ਦੀ ਕਮੇਟੀ ਨੇ ਕਈ ਥਾਵਾਂ ’ਤੇ ਲੋਕਾਂ ਨਾਲ ਸੰਪਰਕ ਕੀਤਾ ਹੈ ਅਤੇ ਜਾਣਕਾਰੀ ਮਿਲੀ ਹੈ ਕਿ ਹਰ ਜਗ੍ਹਾ ਚੰਦ ਨਜ਼ਰ ਆਇਆ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਭਲਕੇ 22 ਅਪਰੈਲ ਨੂੰ ਈਦ ਦਾ ਤਿਉਹਾਰ ਮਨਾਇਆ ਜਾਵੇਗਾ।