ਨਵੀਂ ਦਿੱਲੀ, 23 ਮਈ
2000 ਰੁਪਏ ਦੇ ਨੋਟਾਂ ਨੂੰ ਛੋਟੇ ਮੁੱਲ ਦੇ ਨੋਟਾਂ ਨਾਲ ਬਦਲਣ ਦੇ ਅੱਜ ਪਹਿਲੇ ਦਿਨ ਕੁਝ ਬੈਂਕ ਸ਼ਾਖਾਵਾਂ ਵਿੱਚ ਬਹੁਤੀ ਭੀੜ ਨਹੀਂ ਸੀ। ਸਵੇਰੇ ਜਦੋਂ ਬੈਂਕਾਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਤਾਂ ਨੋਟ ਬਦਲਾਉਣ ਲਈ ਲੋਕਾਂ ਨੇ ਕੋਈ ਕਾਹਲੀ ਨਹੀਂ ਦਿਖਾਈ। ਇਸ ਦੌਰਾਨ ਆਰਬੀਆਈ ਨੇ ਬੈਂਕਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਲੋਕ 2000 ਰੁਪਏ ਦੇ ਨੋਟ ਬਦਲਾਉਣ ਜਾਂ ਜਮ੍ਹਾ ਕਰਵਾਉਣ ਆਉਂਦੇ ਹਨ ਤਾਂ ਉਨ੍ਹਾਂ ਨੂੰ ਧੁੱਪ ਤੋਂ ਬਚਾਉਣ ਲਈ ਸ਼ੈੱਡ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਦੇ ਨਾਲ ਬੈਂਕਾਂ ਨੂੰ ਰੋਜ਼ ਜਮ੍ਹਾਂ ਕਰਵਾਏ ਜਾਣ ਤੇ ਬਦਲੇ ਗਏ 2,000 ਦੇ ਨੋਟਾਂ ਦਾ ਵੇਰਵਾ ਰੱਖਣ ਲਈ ਕਿਹਾ ਹੈ।