ਮੁੰਬਈ — ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨਾਲ ਇਸ ਸਾਲ ਬਾਲੀਵੁੱਡ ‘ਚ ਵਿਆਹ ਦਾ ਸਿਲਸਿਲਾ ਸ਼ੁਰੂ ਹੋਣ ਵਾਲਾ ਹੈ। ਉਸ ਤੋਂ ਬਾਅਦ ਹੁਣ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਦਾ ਨੰਬਰ ਆਉਣ ਵਾਲਾ ਹੈ। ਦੋਹਾਂ ਦੀ ਮੰਗਣੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਿਯੰਕਾ ਦੀ ਤਰ੍ਹਾਂ ਦੀਪਿਕਾ ਤੇ ਰਣਵੀਰ ਵੀ ਇਕ ਪੂਜਾ ਕਰਨਗੇ, ਜਿਸ ਨੂੰ ਪ੍ਰੀ-ਵੈਡਿੰਗ ਪੂਜਾ ਕਿਹਾ ਜਾ ਰਿਹਾ ਹੈ।
ਮੰਗਣੀ ਤੋਂ 10 ਦਿਨ ਪਹਿਲਾਂ ਹੋਣ ਵਾਲੀ ਇਸ ਨੰਦੀ ਪੂਜਾ ਦੀਆਂ ਤਿਆਰੀਆਂ ਦੀਪਿਕਾ ਦੀ ਮਾਂ ਉਜਲਾ ਪਾਦੁਕੋਣ ਕਰ ਰਹੀ ਹੈ। ਇਹ ਪੂਜਾ ਦੀਪਿਕਾ ਦੇ ਬੈਂਗਲੁਰੂ ਸਥਿਤ ਘਰ ‘ਚ ਹੋਵੇਗੀ। ਦੱਸ ਦੇਈਏ ਦੀਪਿਕਾ ਅਤੇ ਰਣਵੀਰ ਦੇ ਬਾਰੇ ਚਰਚਾ ਹੈ ਕਿ ਦੋਵੇਂ 20 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਬਾਲੀਵੁੱਡ ਦੇ ਇਸ ਮਸ਼ਹੂਰ ਕਪਲ ਦਾ ਵਿਆਹ ਆਪਣੇ ਆਪ ‘ਚ ਵੱਡਾ ਈਵੈਂਟ ਮੰਨਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਦੋਹਾਂ ਦਾ ਵਿਆਹ ਇਕ ਬੇਹੱਦ ਨਿੱਜੀ ਸਮਾਰੋਹ ‘ਚ ਹੋਵੇਗਾ ਜਿਸ ਤੋਂ ਬਾਅਦ ਰਿਸੈਪਸ਼ਨ ਪਾਰਟੀ ਰੱਖੀ ਜਾਵੇਗੀ। ਰਣਵੀਰ ਅਤੇ ਦੀਪਿਕਾ ਨਵੰਬਰ ਦੇ ਪਹਿਲੇ ਹਫਤੇ ‘ਚ ਇਸ ਪੂਜਾ ਲਈ ਬੈਂਗਲੁਰੂ ਜਾਣਗੇ। ਇਸ ਦੌਰਾਨ ਪ੍ਰੀ-ਵੈਡਿੰਗ ਰੀਤੀ ਰਿਵਾਜ਼ ਹੋਣਗੇ। ਦੋਹਾਂ ਦੇ ਪਰਿਵਾਰ ਨੂੰ ਇਨ੍ਹਾਂ ਸਭ ਨੂੰ ਲੈ ਕੇ ਲਗਾਤਾਰ ਸੰਪਰਕ ‘ਚ ਬਣੇ ਹੋਏ ਹਨ।